25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਕਈ ਥਾਵਾਂ 'ਤੇ ਦੇਸੀ ਤਰੀਕੇ ਨਾਲ ਲੱਗ ਰਹੀਆਂ ਐਲ. ਈ. ਡੀ. ਲਾਈਟਾਂ <br/>

ਅਜੀਤ ਡੈਸਕ 26-03-2026
ਜਲੰਧਰ, 25 ਮਾਰਚ (ਸ਼ਿਵ)- ਸਮਾਰਟ ਸਿਟੀ ਕੰਪਨੀ ਵਲੋਂ ਸ਼ਹਿਰ ਵਿਚ 60 ਕਰੋੜ ਦੀ ਲਾਗਤ ਨਾਲ ਕਾਂਗਰਸ ਸਰਕਾਰ ਦੇ ਕਾਰਜਕਾਲ 'ਚ ਐਲ. ਈ. ਡੀ. ਲਾਈਟਾਂ ਲਗਾਈਆਂ ਗਈਆਂ ਸੀ ਤਾਂ ਉਸ ਵੇਲੇ ਕਈ ਕਾਂਗਰਸੀ ਆਗੂਆਂ ਤੋਂ ਇਲਾਵਾ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲਾਈਟਾਂ ਲਗਾਉਣ ਦੇ ਤਰੀਕੇ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਸੀ | ਇਸ ਤੋਂ ਇਲਾਵਾ ਕੌਂਸਲਰਾਂ ਨੇ ਲਾਈਟਾਂ ਲਗਾਉਣ ਦੇ ਕੰਮ ਵਿਚ ਬੇਨਿਯਮੀਆਂ ਦੇ ਦੋਸ਼ ਲਗਾਏ ਸਨ ਤਾਂ ਨਿਗਮ ਹਾਊਸ ਨੇ ਦੋਸ਼ ਲੱਗਣ ਤੋਂ ਬਾਅਦ ਇਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ | ਇਹ ਮਾਮਲਾ ਕਾਫੀ ਸਮੇਂ ਤੱਕ ਵਿਜੀਲੈਂਸ ਬਿਊਰੋ ਕੋਲੋਂ ਜਾਂਚ ਅਧੀਨ ਚੱਲਦਾ ਰਿਹਾ ਸੀ | ਇਸ ਵੇਲੇ ਸ਼ਹਿਰ ਵਿਚ ਲੱਗੀਆਂ 70 ਹਜ਼ਾਰ ਦੇ ਕਰੀਬ ਐਲ. ਈ. ਡੀ. ਲਾਈਟਾਂ ਦੀ ਸੰਭਾਲ ਦਾ ਕੰਮ ਐਚ. ਪੀ. ਐਲ. ਕੰਪਨੀ ਵਲੋਂ ਕੀਤਾ ਜਾ ਰਿਹਾ ਹੈ | ਜਦਕਿ ਦੂਜੇ ਪਾਸੇ ਕਈ ਠੇਕੇਦਾਰਾਂ ਵਲੋਂ ਕਈ ਥਾਵਾਂ 'ਤੇ ਐਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ ਪਰ ਇਹ ਲਾਈਟਾਂ ਦੇਸੀ ਤਰੀਕੇ ਨਾਲ ਲੱਗ ਰਹੀਆਂ ਹਨ ਜਿਸ ਨਾਲ ਓ. ਐਂਡ. ਐਮ. ਸ਼ਾਖਾ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ | ਰਾਮਾ ਮੰਡੀ ਖੇਤਰ ਵਿਚ ਦੇਸੀ ਤਰੀਕੇ ਨਾਲ ਐਲ. ਈ. ਡੀ. ਲਾਈਟਾਂ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਬਾਰੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੇਕੇਦਾਰਾਂ ਵਲੋਂ ਜਿਹੜੀਆਂ ਲਾਈਟਾਂ ਲਗਾਈਆਂ ਗਈਆਂ ਹਨ, ਉਹ ਕਿਸੇ ਵੇਲੇ ਵੀ ਡਿਗ ਸਕਦੀਆਂ ਹਨ ਕਿਉਂਕਿ ਲਾਈਟਾਂ ਲਈ ਜਿਹੜੇ ਪਾਈਪ ਲਗਾਏ ਗਏ ਹਨ | ਉਨਾਂ ਨੂੰ ਕਲੰਪਾਂ ਨਾਲ ਨਹੀਂ ਸਗੋਂ ਤਾਰਾਂ ਬੰਨ੍ਹ ਕੇ ਲਗਾਇਆ ਜਾ ਰਿਹਾ ਹੈ | ਜਿਸ ਤਰੀਕੇ ਨਾਲ ਲਾਈਟਾਂ ਲੱਗ ਰਹੀਆਂ ਹਨ | ਉਨ੍ਹਾਂ ਨਾਲ ਤਾਂ ਇਨ੍ਹਾਂ ਲਾਈਟਾਂ ਦੇ ਡਿੱਗਣ ਨਾਲ ਨਿਗਮ ਦਾ ਹੀ ਨੁਕਸਾਨ ਹੋਵੇਗਾ | ਜਦੋਂ ਸ਼ਹਿਰ ਵਿਚ 70 ਹਜ਼ਾਰ ਦੇ ਕਰੀਬ ਨਵੀਆਂ ਐਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਸੀ ਤਾਂ ਉਸ ਵੇਲੇ ਵੀ ਲਾਈਟਾਂ ਦੇ ਦੇਸੀ ਤਰੀਕੇ ਨਾਲ ਲੱਗਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ | ਰਾਮਾ ਮੰਡੀ ਵਿਚ ਦੇਸੀ ਤਰੀਕੇ ਨਾਲ ਲੱਗ ਰਹੀਆਂ ਲਾਈਟਾਂ ਬਾਰੇ ਜਦੋਂ ਸੀਨੀਅਰ ਡਿਪਟੀ ਮੇਅਰ ਅਤੇ ਇਲਾਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਨਾਲ ਸੰਪਰਕ ਕੀਤਾ ਗਿਆ ਕਿ ਉਨ੍ਹਾਂ ਦੇ ਵਾਰਡ ਵਿਚ ਇਸ ਤਰੀਕੇ ਨਾਲ ਲਾਈਟਾਂ ਲੱਗ ਰਹੀਆਂ ਹਨ ਤਾਂ ਬਾਕੀ ਸ਼ਹਿਰ ਵਿਚ ਲਾਈਟਾਂ ਕਿਸ ਤਰ੍ਹਾਂ ਨਾਲ ਲੱਗਦੀਆਂ ਹੋਣਗੀਆਂ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤਾਂ ਉਹ ਇਸ ਬਾਰੇ ਨਿਗਮ ਅਫ਼ਸਰਾਂ ਤੋਂ ਜਾਣਕਾਰੀ ਲੈਣਗੇ | ਚੇਤੇ ਰਹੇ ਕਿ ਇਸ ਤੋਂ ਪਹਿਲਾਂ ਠੇਕੇਦਾਰਾਂ ਵਲੋਂ ਐਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ | ਉਹ ਜਲਦੀ ਖ਼ਰਾਬ ਹੋ ਰਹੀਆਂ ਹਨ ਤਾਂ ਇਨ੍ਹਾਂ ਨੂੰ ਲਾਈਟਾਂ ਦੀ ਸੰਭਾਲ ਕਰਨ ਵਾਲੀ ਐਚ. ਪੀ. ਐਲ. ਕੰਪਨੀ ਇਹ ਕਹਿ ਕੇ ਇਨ੍ਹਾਂ ਦੀ ਸੰਭਾਲ ਕਰਨ ਦਾ ਕੰਮ ਨਹੀਂ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਠੇਕੇਦਾਰ ਖ਼ਰਾਬ ਲਾਈਟਾਂ ਨੂੰ ਠੀਕ ਕਰਨ ਦਾ ਸਾਮਾਨ ਨਹੀਂ ਦੇ ਰਹੇ ਹਨ | ਨਗਰ ਨਿਗਮ ਕਮਿਸ਼ਨਰ ਕੁੱਝ ਦਿਨ ਪਹਿਲਾਂ ਆਈਆਂ ਸ਼ਿਕਾਇਤਾਂ ਕਰਕੇ ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਦਾ ਰਿਕਾਰਡ ਤਲਬ ਕਰ ਚੁੱਕੇ ਹਨ ਤੇ ਇਸ ਰਿਕਾਰਡ ਨੂੰ ਦੇਣ ਲਈ ਉੱਚ ਅਧਿਕਾਰੀਆਂ ਨੂੰ ਕਈ ਚਿੱਠੀਆਂ ਲਿਖਣੀਆਂ ਪਈਆਂ ਸੀ |

ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਵਿਆਪਕ ਜੰਗ ਹੈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ-ਸਿਸੋਦੀਆ ਅਗਲੀ ਖ਼ਬਰ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਤਿੰਨ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।