05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦਾ 5ਵਾਂ ਬਰਸੀ ਸਮਾਗਮ ਕੱਲ੍ਹ

ਅਜੀਤ ਡੈਸਕ 07-03-2026
ਆਦਮਪੁਰ, 6 ਮਾਰਚ (ਰਮਨ ਦਵੇਸਰ)-ਰਵਿਦਾਸੀਆ ਕੌਮ ਦੇ ਮਹਾਨ ਤੀਰਥ ਅਸਥਾਨ ਡੇਰਾ ਬ੍ਰਹਮਲੀਨ ਸੰਤ ਸਰਵਨ ਦਾਸ ਸੱਚਖੰਡ ਬੱਲਾਂ ਤੋਂ ਬਰਸੋਏ ਮਹਾਨ ਕਰਮ ਯੋਗੀ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦਾ ਪੰਜਵਾਂ ਸਾਲਾਨਾ ਬਰਸੀ ਸਮਾਗਮ 8 ਮਾਰਚ ਨੂੰ ਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪਰ ਢੇਪੁਰ ਅੱਡਾ ਕਠਾਰ ਜਲੰਧਰ ਵਿਖੇ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ (ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਕਾਂਸ਼ੀ ਬਨਾਰਸ ਪਬਲਿਕ ਚੈਰੀਟੇਬਲ ਟਰੱਸਟ) ਯੂ. ਪੀ. ਵਾਲਿਆਂ ਦੇ ਪਾਵਨ ਅਸ਼ੀਰਵਾਦ ਨਾਲ ਉਕਤ ਆਸ਼ਰਮ ਦੇ ਸੰਚਾਲਕ ਸੰਤ ਪ੍ਰਦੀਪ ਦਾਸ ਕੂਪੁਰ ਢੇਪੁਰ (ਅੱਡਾ ਕੁਠਾਰ) ਵਾਲਿਆਂ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ | ਸਮਾਗਮ ਸੰਬੰਧੀ ਸੰਤ ਪ੍ਰਦੀਪ ਦਾਸ ਨੇ ਦੱਸਿਆ ਕਿ ਅੱਜ ਭੋਗ ਸ੍ਰੀ ਸੰਪਟ ਪਾਠ ਤੇ 8 ਮਾਰਚ ਬਰਸੀ ਸਮਾਗਮ ਵਾਲੇ ਦਿਨ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਸ਼ਬਦ ਕੀਰਤਨ ਨਾਲ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ |
ਪਿਛਲੀ ਖ਼ਬਰ ਪਿੰਡ ਪੱਤੋਂ ਖ਼ੁਰਦ 'ਚ ਕਈ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਬੀ. ਡੀ. ਪੀ. ਓ. ਰੁੜਕਾ ਕਲਾਂ ਵਿਖੇ ਮਹਿਲਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।