05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੰਤ ਬਾਬਾ ਦਿਲਾਵਰ ਸਿੰਘ ਖੇਡ ਅਕੈਡਮੀ ਨੂੰ 20 ਲੱਖ ਰੁਪਏ ਦੀ ਗਰਾਂਟ ਜਾਰੀ, ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਕੀਤਾ ਧੰਨਵਾਦ

ਅਜੀਤ ਡੈਸਕ 07-03-2026
ਆਦਮਪੁਰ, 6 ਮਾਰਚ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਆਦਮਪੁਰ ਦੇ ਇਤਿਹਾਸਿਕ ਪਿੰਡ ਡਰੋਲੀ ਕਲਾਂ ਪਿਛਲੇ ਕਰੀਬ ਤਿੰਨ ਸਾਲ ਤੋਂ ਚਲਾਈ ਜਾ ਰਹੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਖੇਡ ਅਕੈਡਮੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਅਮਰਜੀਤ ਸਿੰਘ ਪਿੰਡ ਰਾਮਗੜ੍ਹ ਦੇ ਉੱਦਮ ਸਦਕਾ ਹਰਭਜਨ ਸਿੰਘ ਰਾਜ ਸਭਾ ਮੈਂਬਰ ਵਲੋਂ ਆਪਣੇ ਅਖਤਿਆਰੀ ਫੰਡ 'ਚੋਂ ਖੇਡ ਅਕੈਡਮੀ ਦੀ ਬਿਲਡਿੰਗ ਉਸਾਰਨ ਲਈ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ | ਇਸ ਮੌਕੇ ਹਰਜਿੰਦਰ ਸਿੰਘ ਮਿਨਹਾਸ ਰਿਟਾਇਰਡ ਜਰਨਲ ਮੈਨੇਜਰ ਪੰਜਾਬ ਰੋਡਵੇਜ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਾਂਟ ਜਾਰੀ ਕਰਨ ਲਈ ਪ੍ਰਬੰਧਕਾਂ ਵਲੋਂ ਸਾਬਕਾ ਕਿ੍ਕਟ ਖਿਡਾਰੀ ਹਰਭਜਨ ਸਿੰਘ ਰਾਜ ਸਭਾ ਮੈਂਬਰ ਦਾ ਧੰਨਵਾਦ ਕੀਤਾ ਉਥੇ ਹੀ ਇੰਜਨੀਅਰ ਇੰਦਰਪਾਲ ਸਿੰਘ ਡਾਇਰੈਕਟਰ ਪਾਵਰਕਾਮ ਦਾ ਵਿਸ਼ੇਸ਼ ਉਪਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਅਕੈਡਮੀ 'ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਰੀਬ 14 ਤੋਂ 17 ਤੋਂ ਘੱਟ ਸਾਲ ਉਮਰ ਦੇ ਬੱਚੇ ਕੋਚਿੰਗ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਖੇਡ ਕਿੱਟਾ, ਕੋਚਿੰਗ ਅਤੇ ਡਾਇਟ ਦਾ ਵੀ ਅਕੈਡਮੀ ਵਲੋਂ ਪ੍ਰਬੰਧ ਕੀਤਾ ਜਾਂਦਾ ਹੈ | ਇਸ ਮੌਕੇ ਅਮਰਜੀਤ ਸਿੰਘ ਕੁੱਕਾ, ਹਰਜਿੰਦਰ ਸਿੰਘ ਮਿਨਹਾਸ ਸਮੇਤ ਖੇਡ ਅਕੈਡਮੀ ਦੇ ਮੈਂਬਰ ਹਾਜ਼ਰ ਹਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਤਾਰਪੁਰ ਦੇ 10 ਸਰਕਲ ਪ੍ਰਧਾਨਾਂ ਦਾ ਐਲਾਨ ਅਗਲੀ ਖ਼ਬਰ ਬਲਾਕ ਸੰਮਤੀ ਭੋਗਪੁਰ ਦੀ ਚੇਅਰਪਰਸਨ ਨਿਯੁਕਤ ਕਰਨ 'ਤੇ ਬਿਮਲ ਮਡਾਰ ਦਾ ਕਾਹਨਪੁਰ ਵਿਖੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।