26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਨੂੰ ਵਧੇਰੇ ਤਰਜੀਹ ਦੇ ਰਹੀ- ਪਿੰਦਰ ਪੰਡੋਰੀ ਪਿੰਡ ਐਦਲਪੁਰ ਤੇ ਬਾਜਵਾ ਖੁਰਦ ਵਿਖੇ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ <br/>

ਸ਼ਾਹਕੋਟ ਦੇ ਪਿੰਡਾਂ 'ਚ ਆਂਗਣਵਾੜੀ ਸੈਂਟਰ ਦੀਆਂ ਇਮਾਰਤਾਂ ਦਾ ਉਦਘਾਟਨ ਕਰਦੇ 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ (ਸੱਜੇ) ਇਕੱਠ ਨੂੰ ਸੰਬੋਧਨ ਪਿੰਦਰ ਪੰਡੋਰੀ, ਨਾਲ ਸੀ.ਡੀ.ਪੀ.ਓ. ਰਾਜਵਿੰਦਰ ਕੌਰ ਤੇ ਹੋਰ | ਤਸਵੀਰਾਂ- ਸੁਖਦੀਪ ਸਿੰਘ <br/> 01-02-2026
ਸ਼ਾਹਕੋਟ, 31 ਜਨਵਰੀ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋ ਮਨਰੇਗਾ ਅਧੀਨ ਪਿੰਡ ਐਦਲਪੁਰ ਤੇ ਪਿੰਡ ਬਾਜਵਾ ਖੁਰਦ (ਸ਼ਾਹਕੋਟ) ਵਿਖੇ ਉਸਾਰੀਆਂ ਆਂਗਣਵਾੜੀ ਸੈਂਟਰ ਦੀਆਂ ਇਮਾਰਤਾਂ ਦਾ ਉਦਘਾਟਨ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਕੀਤਾ ਗਿਆ | ਸੀ.ਡੀ.ਪੀ.ਓ. ਸ਼ਾਹਕੋਟ ਰਾਜਵਿੰਦਰ ਕੌਰ ਦੀ ਅਗਵਾਈ 'ਚ ਕਰਵਾਏ ਉਦਘਾਟਨ ਸਮਾਗਮਾਂ ਦੌਰਾਨ ਪਿੰਦਰ ਪੰਡੋਰੀ ਨੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਦੇ ਬੀਮਾ ਕਾਰਡ ਬਣਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਨੂੰ ਵਧੇਰੇ ਤਰਜ਼ੀਹ ਦੇ ਰਹੀ ਹੈ | ਅਖ਼ੀਰ 'ਚ ਸੀ.ਡੀ.ਪੀ.ਓ. ਰਾਜਵਿੰਦਰ ਕੌਰ ਨੇ ਮੁੱਖ ਮਹਿਮਾਨ ਪਿੰਦਰ ਪੰਡੋਰੀ ਤੇ ਪਿੰਡਾਂ ਦੇ ਪਤਵੰਤਿਆਂ ਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੀ.ਡੀ.ਪੀ.ਓ. ਦਫ਼ਤਰ ਦੇ ਸਹਾਇਕ ਨਿਰਮਲ ਸਿੰਘ ਗਿੱਲ, ਗੁਰਦੀਪ ਕੌਰ ਸੁਪਰਵਾਈਜ਼ਰ, ਜਸਵੰਤ ਕੌਰ ਸੁਪਰਵਾਈਜ਼ਰ, ਰਾਜ ਰਾਣੀ ਸੁਪਰਵਾਈਜ਼ਰ, ਬਲਜੀਤ ਕੌਰ ਸੁਪਰਵਾਇਜ਼ਰ, ਸ਼ਮਾ ਰਾਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਗਿੱਦੜਪਿੰਡੀ 'ਚ ਨੌਜਵਾਨਾਂ ਦੀ ਲੜਾਈ, 2 ਫੱਟੜ ਜਿਸ ਦੀ ਹੋਈ ਕੁੱਟਮਾਰ, ਉਸੇ ਨੂੰ ਲੋਹੀਆਂ ਪੁਲਿਸ ਨੇ ਹਵਾਲਾਤ 'ਚ... ਅਗਲੀ ਖ਼ਬਰ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਤੋਂ ਲੋਕ ਬਹੁਤ ਖ਼ੁਸ਼- ਰੂਪ ਲਾਲ ਸ਼ਰਮਾ ਸ਼ਾਹਕੋਟ ਦੇ ਵਾਰਡ ਨੰਬਰ-3 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।