26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਤੋਂ ਲੋਕ ਬਹੁਤ ਖ਼ੁਸ਼- ਰੂਪ ਲਾਲ ਸ਼ਰਮਾ ਸ਼ਾਹਕੋਟ ਦੇ ਵਾਰਡ ਨੰਬਰ-3 'ਚ ਲਾਭਪਾਤਰੀਆਂ ਨੂੰ ਯੋਜਨਾ ਸਕੀਮ ਤਹਿਤ ਦਿੱਤੇ ਕਾਰਡ <br/>

ਅਜੀਤ ਡੈਸਕ 01-02-2026
ਸ਼ਾਹਕੋਟ, 31 ਜਨਵਰੀ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਚਲਾਈ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਆਦਮੀ ਆਦਮੀ ਪਾਰਟੀ ਦੇ ਫਾਊਾਡਰ ਮੈਂਬਰ ਰੂਪ ਲਾਲ ਸ਼ਰਮਾ ਇੰਚਾਰਜ ਸੋਸ਼ਲ ਮੀਡੀਆ ਹਲਕਾ ਸ਼ਾਹਕੋਟ ਵੱਲੋਂ ਵਾਰਡ ਨੰਬਰ-3 ਮੁਹੱਲਾ ਚੋਪੜਿਆਂ, ਸ਼ਾਹਕੋਟ ਵਿਖੇ ਲਾਭਪਾਤਰੀਆਂ ਨੂੰ ਸਕੀਮ ਦੇ ਕਾਰਡ ਦਿੱਤੇ ਗਏ | ਇਸ ਮੌਕੇ ਉਨ੍ਹਾਂ ਨਾਲ ਪ੍ਰਦੀਪ ਕੁਮਾਰ ਸ਼ਰਮਾ ਤੇ ਗੁਰਪ੍ਰੀਤ ਸਿੰਘ ਗੋਪੀ (ਦੋਵੇਂ) ਐਕਟਿਵ ਵਲੰਟੀਅਰ ਵੀ ਮੌਜੂਦ ਸਨ | ਇਸ ਮੌਕੇ ਰੂਪ ਲਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਨਾਲ ਹਰੇਕ ਵਿਅਕਤੀ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ਼ ਦੀ ਸਹੂਲਤ ਮਿਲੇਗੀ ਤੇ ਹਲਕਾ ਸ਼ਾਹਕੋਟ 'ਚ 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਅਗਵਾਈ ਵਿਚ ਵੱਖ-ਵੱਖ ਜਗ੍ਹਾ ਕੈਂਪ ਲਗਾ ਕੇ ਕਾਰਡ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਦੀ ਇਸ ਸਕੀਮ ਤੋਂ ਬਹੁਤ ਖੁਸ਼ ਹਨ ਕਿਉਂਕਿ ਸਰਕਾਰ ਨੇ ਬਿਨਾਂ ਕਿਸੇ ਭੇਦ-ਭਾਵ ਦੇ ਬਹੁਤ ਵੱਡੀ ਸਹੂਲਤ ਲੋਕਾਂ ਨੂੰ ਮੁਹੱਈਆ ਕਰਵਾਈ ਹੈ | ਇਸ ਮੌਕੇ ਵੰਦਨਾ, ਪੂਜਾ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਨੂੰ ਵਧੇਰੇ ਤਰਜੀਹ ਦੇ ਰਹੀ- ਪਿੰਦਰ ਪੰਡੋਰੀ ਪਿੰਡ ਐਦਲਪੁਰ ਤੇ ਬਾਜਵਾ ਖੁਰਦ ਵਿਖੇ ਆਂ... ਅਗਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ ਅਧਿਆਪਕ ਸੌਰਵ ਦਾਦਰੀਆ ਐੱਨ.ਸੀ.ਸੀ. ਦੇ ਸੈਕਿੰਡ ਰੈਂਕ ਅਫ਼ਸਰ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।