25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਾਬਾਲਗਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ, ਮਾਪਿਆਂ ਦੀ ਬੇਫ਼ਿਕਰੀ ਤੇ ਦੁਕਾਨਦਾਰਾਂ ਦੇ ਲਾਲਚ ਨੇ ਵਧਾਇਆ ਖ਼ਤਰਾ <br/>

ਸੜਕ ਕਿਨਾਰੇ ਇਕ ਦੁਕਾਨ 'ਤੇ ਖੁੱਲੇ੍ਹ ਵਿਚ ਪਿਆ ਖਾਣ ਪੀਣ ਦਾ ਸਾਮਾਨ | ਤਸਵੀਰ. ਮੁਨੀਸ਼ <br/> 01-02-2026
ਮਕਸੂਦਾਂ, 31 ਜਨਵਰੀ (ਸੌਰਵ ਮਹਿਤਾ) - ਅੱਜ ਕੱਲ੍ਹ ਦੀ ਨੌਜਵਾਨ ਪੀੜੀ ਦੀ ਸਿਹਤ ਨੂੰ ਲੈ ਕੇ ਇੱਕ ਗੰਭੀਰ ਤੇ ਚਿੰਤਾਜਨਕ ਤਸਵੀਰ ਸਾਹਮਣੇ ਆ ਰਹੀ ਹੈ | ਇੱਕ ਪਾਸੇ ਮਾਪਿਆਂ ਦੀ ਵੱਧਦੀ ਬੇਫ਼ਿਕਰੀ ਤੇ ਦੂਜੇ ਪਾਸੇ ਕੁੱਝ ਦੁਕਾਨਦਾਰਾਂ ਦੇ ਬੇਲਗ਼ਾਮ ਲਾਲਚ ਨੇ ਨਾਬਾਲਗ ਬੱਚਿਆਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਦਿੱਤਾ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬਣੇ ਖੋਖਿਆਂ ਤੇ ਦੁਕਾਨਾਂ 'ਤੇ ਖੁੱਲ੍ਹੇ ਆਮ ਤੰਬਾਕੂ ਨਾਲ ਬਣੀਆਂ ਚੀਜ਼ਾਂ-ਬੀੜੀ, ਸਿਗਰਟ, ਗੁਟਖਾ ਆਦਿ-ਬੇਰੋਕ ਟੋਕ ਵਿਕ ਰਹੀਆਂ ਹਨ, ਜੋ ਕਾਨੂੰਨ ਦੀ ਸਿੱਧੀ ਉਲੰਘਣਾ ਹੈ | ਹਰ ਇਕ ਦੁਕਾਨ ਦੇ ਬਾਹਰ ਕਾਨੂੰਨੀ ਤੌਰ 'ਤੇ ਬੋਰਡ ਲੱਗਿਆ ਹੋਇਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਸਮੱਗਰੀ ਨਾ ਵੇਚੀ ਜਾਵੇ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਇਨ੍ਹਾਂ ਹੀ ਦੁਕਾਨਾਂ ਤੋਂ ਨਾਬਾਲਗ ਬੱਚੇ ਆਸਾਨੀ ਨਾਲ ਤੰਬਾਕੂ ਉਤਪਾਦ ਖ਼ਰੀਦਦੇ ਤੇ ਸ਼ਰੇਆਮ ਸੜਕਾਂ, ਗਲੀਆਂ ਤੇ ਪਾਰਕਾਂ ਵਿਚ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ | ਇਹ ਸਿਰਫ਼ ਕਾਨੂੰਨੀ ਉਲੰਘਣਾ ਨਹੀਂ, ਸਗੋਂ ਆਉਣ ਵਾਲੀ ਪੀੜੀ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਹੈ | ਮਾਹਿਰਾਂ ਦੇ ਮੁਤਾਬਿਕ ਛੋਟੀ ਉਮਰ 'ਚ ਤੰਬਾਕੂ ਦੀ ਆਦਤ ਬੱਚਿਆਂ ਨੂੰ ਕੈਂਸਰ, ਦਿਲ ਦੀਆਂ ਬਿਮਾਰੀਆਂ, ਸਾਹ ਸੰਬੰਧੀ ਰੋਗਾਂ ਤੇ ਮਾਨਸਿਕ ਤÏਰ 'ਤੇ ਕਮਜ਼ੋਰ ਬਣਾਉਂਦੀ ਹੈ | ਇਸ ਦੇ ਬਾਵਜੂਦ ਪਰਿਵਾਰਕ ਮੈਂਬਰਾਂ ਵੱਲੋਂ ਵੀ ਲੋੜੀਂਦੀ ਸਖ਼ਤੀ ਤੇ ਨਿਗਰਾਨੀ ਦੀ ਕਮੀ ਸਪਸ਼ਟ ਦਿਖਾਈ ਦਿੰਦੀ ਹੈ | ਅਕਸਰ ਮਾਪੇ ਜਾਂ ਤਾਂ ਅਣਜਾਣ ਬਣੇ ਰਹਿੰਦੇ ਹਨ ਜਾਂ ਫਿਰ ਬੱਚਿਆਂ ਦੀਆਂ ਗਲਤ ਆਦਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਦਾ ਨੁਕਸਾਨ ਬੱਚਿਆਂ ਨੂੰ ਸਾਰੀ ਉਮਰ ਭੁਗਤਣਾ ਪੈਂਦਾ ਹੈ | ਦੂਜੇ ਪਾਸੇ, ਜੇ ਗੱਲ ਕੀਤੀ ਜਾਵੇ ਸਟਰੀਟ ਫੂਡ ਅਤੇ ਸਾਫ਼-ਸੁਥਰੇ ਖਾਣ-ਪੀਣ ਦੀ ਤਾਂ ਇੱਥੇ ਵੀ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ | ਤਿਉਹਾਰਾਂ ਜਾਂ ਖ਼ਾਸ ਮੌਕਿਆਂ 'ਤੇ ਕੁੱਝ ਦਿਨਾਂ ਲਈ ਛਾਪੇਮਾਰੀ ਕਰ ਕੇ ਕਾਰਵਾਈ ਦਿਖਾਈ ਜਾਂਦੀ ਹੈ ਪਰ ਬਾਅਦ ਵਿਚ ਸਾਰਾ ਸਿਸਟਮ ਮੁੜ ਢਿੱਲਾ ਪੈ ਜਾਂਦਾ ਹੈ | ਗੰਦੇ ਤੇ ਅਣਹੈਜੀਨਿਕ ਹਾਲਾਤ ਵਿਚ ਬਣਦਾ ਖਾਣਾ ਨੌਜਵਾਨਾਂ ਤੇ ਬੱਚਿਆਂ ਦੀ ਸਿਹਤ ਨੂੰ ਹੋਰ ਖ਼ਤਰੇ ਵਿਚ ਪਾ ਰਿਹਾ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੇ ਸਿਹਤ ਵਿਭਾਗ ਸਿਰਫ਼ ਕਾਗ਼ਜ਼ੀ ਦਾਅਵਿਆਂ ਤੱਕ ਸੀਮਤ ਨਾ ਰਹੇ, ਸਗੋਂ ਨਾਬਾਲਗਾਂ ਨੂੰ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਨਾਲ ਹੀ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਬੱਚਿਆਂ ਦੀਆਂ ਗਤੀਵਿਧੀਆਂ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜੀ ਨੂੰ ਸਿਹਤਮੰਦ ਤੇ ਸੁਰੱਖਿਅਤ ਭਵਿੱਖ ਦਿੱਤਾ ਜਾ ਸਕੇ |

ਪਿਛਲੀ ਖ਼ਬਰ ਅੱਤਵਾਦ ਦੇ ਖ਼ਾਤਮੇ ਤੱਕ ਲੜਾਈ ਜਾਰੀ ਰਹੇਗੀ-ਸ਼ਾਹਬਾਜ਼ ਸ਼ਰੀਫ਼ ਅਗਲੀ ਖ਼ਬਰ ਸਿੱਖਿਆ ਮੰਤਰੀ ਨੇ ਆਈਵੀ ਵਰਲਡ ਸਕੂਲ ਨੂੰ ਸਿੱਖਿਆ 'ਚ ਤਕਨੀਕੀ ਨਵੀਨਤਾ ਤੇ ਉੱਤਮਤਾ ਲਈ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।