25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਿੱਖਿਆ ਮੰਤਰੀ ਨੇ ਆਈਵੀ ਵਰਲਡ ਸਕੂਲ ਨੂੰ ਸਿੱਖਿਆ 'ਚ ਤਕਨੀਕੀ ਨਵੀਨਤਾ ਤੇ ਉੱਤਮਤਾ ਲਈ ਕੀਤਾ ਸਨਮਾਨਿਤ <br/>

ਅਜੀਤ ਡੈਸਕ 01-02-2026
ਜਲੰਧਰ, 31 ਜਨਵਰੀ (ਪਵਨ ਖਰਬੰਦਾ)- ਆਈ.ਵੀ. ਵਰਲਡ ਸਕੂਲ ਨੇ ਸਿੱਖਿਆ ਸੰਮੇਲਨ ਵਿੱਚ ਐਕਸੀਲੈਂਸ ਇਨ ਟੈਕਨਾਲੋਜੀਕਲ ਇਨੋਵੇਸ਼ਨ ਇਨ ਟੀਚਿੰਗ ਐਵਾਰਡ ਪ੍ਰਾਪਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ ਹੈ ਇਹ ਸਨਮਾਨ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੂੰ ਦਿੱਤਾ ਗਿਆ, ਜੋ ਕਿ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਤੇ ਤਰੱਕੀ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਇਹ ਸਮਾਰੋਹ ਚੰਡੀਗੜ੍ਹ 'ਚ ਕਰਵਾਇਆ ਗਿਆ ਜਿੱਥੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੂੰ ਪੁਰਸਕਾਰ ਪ੍ਰਦਾਨ ਕੀਤਾ | ਇਹ ਪੁਰਸਕਾਰ ਅਧਿਆਪਨ ਵਿੱਚ ਤਕਨੀਕੀ ਨਵੀਨਤਾਵਾਂ, ਵਿਲੱਖਣ ਸਹੂਲਤਾਂ, ਅਕਾਦਮਿਕ ਸਹਾਇਤਾ ਤੇ ਵਿਦਿਆਰਥੀਆਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਮਾਨਤਾ ਦਿੰਦਾ ਹੈ | ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੇ ਕਿਹਾ ਇਹ ਮਾਣ ਸਾਡੇ ਪੂਰੇ ਸਕੂਲ ਦੀ ਸਖ਼ਤ ਮਿਹਨਤ ਤੇ ਸਾਡੇ ਵਿਦਿਆਰਥੀਆਂ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ | ਸਾਡਾ ਉਦੇਸ਼ ਹਮੇਸ਼ਾ ਹਰੇਕ ਬੱਚੇ ਦੀ ਵਿਲੱਖਣਤਾ ਨੂੰ ਸਮਝਣਾ ਅਤੇ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਵਿੱਚ ਮਦਦ ਕਰਨਾ ਰਿਹਾ ਹੈ | ਵਾਸਲ ਐਜੂਕੇਸ਼ਨ ਦੇ ਮੁੱਖ ਕਾਰਜਕਾਰੀ ਕੇ.ਕੇ. ਵਾਸਲ, ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ ਪ੍ਰਧਾਨ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਤੇ ਡਾਇਰੈਕਟਰ ਅਦਿਤੀ ਵਾਸਲ ਨੇ ਸਾਰੇ ਸਟਾਫ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਨਾਬਾਲਗਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ, ਮਾਪਿਆਂ ਦੀ ਬੇਫ਼ਿਕਰੀ ਤੇ ਦੁਕਾਨਦਾਰਾਂ ਦੇ ਲਾਲਚ ਨੇ ਵਧਾਇਆ ਖ਼ਤਰਾ <br/> ਅਗਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਦੀਵਾਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।