24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੀ. ਐੱਚ. ਸੀ. ਬੜਾ ਪਿੰਡ 'ਚ ਵਿਸ਼ਵ ਕੋਹੜ ਦਿਵਸ ਮਨਾਇਆ

ਅਜੀਤ ਡੈਸਕ 01-02-2026
ਗੁਰਾਇਆ, 31 ਜਨਵਰੀ (ਬਲਵਿੰਦਰ ਸਿੰਘ)-ਲੋਕਾਂ ਵਿਚ ਕੋਹੜ ਦੀ ਬਿਮਾਰੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਵਿਸ਼ਵ ਕੋਹੜ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਡਾ. ਪਰਮਜੀਤ ਸਿੰਘ ਨੇ ਲੋਕਾਂ ਨੂੰ ਕੋਹੜ ਦੇ ਲੱਛਣਾਂ, ਬਚਾਅ ਤੇ ਸਮੇਂ ਸਿਰ ਇਲਾਜ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਕੋਹੜ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲਬਧ ਹੈ | ਮਲਟੀ ਡਰੱਗ ਥੈਰੇਪੀ ਰਾਹੀਂ ਬਿਮਾਰੀ ਪੂਰੀ ਤਰ੍ਹਾਂ ਠੀਕ ਕੀਤੀ ਜਾ ਸਕਦੀ ਹੈ | ਇਸ ਮੌਕੇ ਮੈਡੀਕਲ ਅਫ਼ਸਰ ਡੈਂਟਲ ਡਾ. ਅਵਿਨਾਸ਼ ਮੰਗੌਤਰਾ, ਡਾ. ਮਮਤਾ, ਡਾ. ਗੌਰਵ, ਡਾ. ਡਿੰਪਲ, ਡਾ. ਰੁਪਿੰਦਰਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਦੁਆਬਾ ਚੌਕ ਨੇੜੇ ਪੀਜ਼ਾ ਹੱਟ 'ਚੋਂ ਏ.ਸੀ. ਦੀਆਂ ਤਾਰਾਂ ਤੇ ਕਾਪਰ ਪਾਈਪਾਂ ਚੋਰੀ ਅਗਲੀ ਖ਼ਬਰ ਸੋਨੇ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ 'ਚ ਪੈਸੇ ਦੇ ਲੈਣ-ਦੇਣ 'ਤੇ ਹੋਇਆ ਵਿਵਾਦ, 2 ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।