24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੋਨੇ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ 'ਚ ਪੈਸੇ ਦੇ ਲੈਣ-ਦੇਣ 'ਤੇ ਹੋਇਆ ਵਿਵਾਦ, 2 ਜ਼ਖ਼ਮੀ <br/>

ਅਜੀਤ ਡੈਸਕ 01-02-2026
ਜਲੰਧਰ, 31 ਜਨਵਰੀ (ਐੱਮ.ਐੱਸ. ਲੋਹੀਆ) - ਸੋਨੇ-ਚਾਂਦੀ ਦੇ ਗਹਿਣਿਆਂ ਲਈ ਮਸ਼ਹੂਰ ਲਾਲ ਬਾਜ਼ਾਰ 'ਚ ਅੱਜ ਸ਼ਾਮ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸੋਨੇ ਦਾ ਵਪਾਰ ਕਰਨ ਵਾਲੇ ਦੋ ਵਿਅਕਤੀਆਂ 'ਚ ਵਿਵਾਦ ਹੋ ਗਿਆ ਤੇ ਉਨ੍ਹਾਂ ਵੱਲੋਂ ਇਕ-ਦੂਸਰੇ 'ਤੇ ਹਮਲਾ ਕਰ ਦਿੱਤਾ ਗਿਆ | ਇਸ ਹਮਲੇ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ | ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਜੇ.ਐੱਮ.ਬੀ. ਜਿਊਲਰ ਦੇ ਮਾਲਕ ਦੀਪੂ ਨੂੰ ਇਲਾਕੇ ਦੇ ਹੋਰ ਦੁਕਾਨਦਾਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਤੇ ਵਾਰਦਾਤ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ | ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੀਲ ਆਂਚਲ ਓਰਨਾਮੈਂਟਸ ਦੇ ਮਾਲਕ ਗੌਰਵ ਵਰਮਾ ਨੇ ਜਾਣਕਾਰੀ ਦਿੱਤੀ ਕਿ ਇਹ ਹਮਲਾ ਸੋਨੇ ਦੇ ਰੇਟ 'ਚ ਆਈ ਤਬਦੀਲੀ ਕਰ ਕੇ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹਮਲਾਵਰ ਸਾਹਿਲ ਸਹਿਦੇਵ ਕੋਲ ਅਕਸਰ ਸੁਨਿਆਰੇ ਬਿਨਾ ਕਿਸੇ ਕਾਗ਼ਜ਼ੀ ਕਾਰਵਾਈ ਦੇ ਸੋਨੇ ਦੀ ਖ਼ਰੀਦੋ-ਫ਼ਰੋਖ਼ਤ ਕਰਦੇ ਹਨ | ਇਹ ਸਾਰਾ ਖੇਲ ਜ਼ੁਬਾਨ 'ਤੇ ਚੱਲ ਰਿਹਾ ਹੈ ਪਰ ਸਹਿਦੇਵ ਭਰਾ ਅਕਸਰ ਸੁਨਿਆਰੇ ਨੂੰ ਮੁਨਾਫ਼ਾ ਦੇਣ ਦੀ ਬਜਾਏ ਉਸ 'ਤੇ ਦਬਾਅ ਬਣਾਉਂਦੇ ਹਨ | ਉਸ ਨੇ ਕਿਹਾ ਕਿ ਦੀਪੂ ਵੀ ਕੁੱਝ ਅਜਿਹੀ ਹੀ ਚਾਲ ਦਾ ਸ਼ਿਕਾਰ ਹੋ ਗਿਆ ਹੈ | ਜਦੋਂ ਉਸ ਨੇ ਸਹਿਦੇਵ ਭਰਾਵਾਂ ਨਾਲ ਪੈਸਿਆਂ ਦੇ ਲੈਣ-ਦੇਣ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਫ਼-ਸੁਥਰਾ ਹਿਸਾਬ ਕਰਨ ਦੀ ਬਜਾਏ, ਉਸ 'ਤੇ ਹਮਲਾ ਕਰ ਦਿੱਤਾ | ਗੌਰਵ ਵਰਮਾ ਨੇ ਦੱਸਿਆ ਕਿ ਦੀਪੂ ਦੀ ਹਾਲਤ ਗੰਭੀਰ ਬਣੀ ਹੋਈ ਹੈ |
ਵਿਰੋਧੀ ਧਿਰ ਨੇ ਆਪਣੇ 'ਤੇ ਲਗਾਏ ਦੋਸ਼ਾਂ ਦਾ ਕੀਤਾ ਖੰਡਨ
ਰਾਤ ਸਮੇਂ ਵਿਰੋਧੀ ਧਿਰ ਦਾ ਸਾਹਿਲ ਸਹਿਦੇਵ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਪਹੁੰਚਿਆ, ਜਿਸ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਹਮਲਾ ਉਨ੍ਹਾਂ ਵੱਲੋਂ ਨਹੀਂ ਬਲਕਿ ਦੀਪੂ ਅਤੇ ਉਸ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੈ | ਉਸ ਨੇ ਕਿਹਾ ਕਿ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਜ਼ਰੀਏ ਸਭ ਸਾਫ਼ ਹੋ ਜਾਵੇਗਾ | ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਸੀ. ਐੱਚ. ਸੀ. ਬੜਾ ਪਿੰਡ 'ਚ ਵਿਸ਼ਵ ਕੋਹੜ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।