24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦੁਆਬਾ ਚੌਕ ਨੇੜੇ ਪੀਜ਼ਾ ਹੱਟ 'ਚੋਂ ਏ.ਸੀ. ਦੀਆਂ ਤਾਰਾਂ ਤੇ ਕਾਪਰ ਪਾਈਪਾਂ ਚੋਰੀ

ਅਜੀਤ ਡੈਸਕ 01-02-2026
ਮਕਸੂਦਾਂ, 31 ਜਨਵਰੀ (ਸੌਰਵ ਮਹਿਤਾ) - ਸ਼ਹਿਰ ਵਿੱਚ ਲੁੱਟਾਂ ਅਤੇ ਚੋਰੀਆਂ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਦਿੱਤੇ ਹਨ¢ ਤਾਜ਼ਾ ਮਾਮਲਾ ਜਲੰਧਰ ਦੇ ਦੁਆਬਾ ਚੌਕ ਨੇੜੇ ਸਥਿਤ ਪੀਜ਼ਾ ਹੱਟ ਸਟੋਰ ਦਾ ਸਾਹਮਣੇ ਆਇਆ ਹੈ ਜਿੱਥੇ ਅਣਪਛਾਤੇ ਚੋਰ ਏ.ਸੀ. ਦੀਆਂ ਕੀਮਤੀ ਤਾਰਾਂ ਅਤੇ ਕੌਪਰ ਦੀਆਂ ਪਾਈਪਾਂ ਚੋਰੀ ਕਰ ਕੇ ਫਰਾਰ ਹੋ ਗਏ | ਚੋਰਾਂ ਵੱਲੋਂ ਕੀਤੀ ਗਈ ਇਸ ਚੋਰੀ ਨਾਲ ਸਟੋਰ ਨੂੰ ਲਗਭਗ 45 ਹਜ਼ਾਰ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਦੱਸੀ ਜਾ ਰਹੀ ਹੈ | ਸਟੋਰ ਦੇ ਮੈਨੇਜਰ ਸਤਨਾਮ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸਟੋਰ ਦੀ ਮੈਂਟੇਨੈਂਸ ਲਈ ਸ਼ਗੁਨ ਨਾਮ ਦਾ ਕਰਮਚਾਰੀ ਸਟੋਰ ਦੀ ਜਾਂਚ ਕਰਨ ਜਾਂਦਾ ਹੈ | ਉਹ ਏ.ਸੀ. ਦੀ ਵਾਇਰਿੰਗ ਅਤੇ ਅੰਦਰਲੀ ਮਸ਼ੀਨਰੀ ਨੂੰ ਨਿਯਮਤ ਤੌਰ 'ਤੇ ਚੈਕ ਕਰਦਾ ਹੈ | ਅੱਜ ਜਦੋਂ ਉਹ ਸਟੋਰ ਦੀ ਛੱਤ ਉੱਪਰ ਗਿਆ ਤਾਂ ਉਸ ਨੇ ਵੇਖਿਆ ਕਿ ਸਟੋਰ ਵਿੱਚ ਲੱਗੇ ਏਸੀਆਂ ਦੀਆਂ ਤਾਰਾਂ ਅਤੇ ਕੌਪਰ ਦੀਆਂ ਪਾਈਪਾਂ ਗਾਇਬ ਸਨ | ਇਸ ਸੰਬੰਧੀ ਤੁਰੰਤ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ | ਪੁਲਿਸ ਵੱਲੋਂ ਲਿਖਤ ਸ਼ਿਕਾਇਤ ਲੈ ਲਈ ਗਈ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ <br/> ਅਗਲੀ ਖ਼ਬਰ ਸੀ. ਐੱਚ. ਸੀ. ਬੜਾ ਪਿੰਡ 'ਚ ਵਿਸ਼ਵ ਕੋਹੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।