07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਜ਼ਖ਼ਮੀ

ਅਜੀਤ ਡੈਸਕ 24-01-2026
ਫਿਲੌਰ, 23 ਜਨਵਰੀ (ਸਤਿੰਦਰ ਸ਼ਰਮਾ)- ਸਥਾਨਕ ਮੁੱਖ ਮਾਰਗ 'ਤੇ ਸਥਿਤ ਭਰਾਵਾਂ ਦੇ ਢਾਬੇ ਸਾਹਮਣੇ ਇਕ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਰਕੇ 2 ਵਿਅਕਤੀ ਜ਼ਖਮੀ ਹੋ ਗਏ | ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਕੋਈ ਅਣਪਛਾਤਾ ਵਾਹਨ ਇਕ ਮੋਟਰਸਾਈਕਲ ਨੰਬਰ ਪੀਬੀ 08 ਸੀ ਵੀ 5513 ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ | ਉਕਤ ਹਾਦਸੇ ਦੌਰਾਨ 2 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਦੀ ਪਹਿਚਾਣ ਜਤਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਸੰਦਪੁਰ, ਜਤਿੰਦਰ ਕੁਮਾਰ ਵਾਸੀ ਪੱਦੀ ਜਗੀਰ ਵਜੋਂ ਹੋਈ ਹੈ | ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ਼ ਲਈ ਸਿਵਲ ਹਸਪਤਾਲ ਫਿਲੌਰ ਪਹੁੰਚਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਕਤ ਘਟਨਾ ਸੰਬੰਧੀ ਅਗਲੇਰੀ ਕਾਰਵਾਈ ਲਈ ਥਾਣਾ ਫਿਲੌਰ ਦੇ ਏ. ਐਸ. ਆਈ. ਧਰਮਿੰਦਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਹਲਕਾ ਦਿੜ੍ਹਬਾ 'ਚ 7 ਨੂੰ ਕੱਢੀ ਜਾਵੇਗੀ ਰੋਹ ਭਰਪੂਰ ਰੈਲੀ- ਨਾਨਕ ਰਾਮ ਅਗਲੀ ਖ਼ਬਰ ਸੇਂਟ ਐਟਨੀ ਕਾਨਵੈਂਟ ਸਕੂਲ ਚੋਮੋਂ ਵਿਖੇ ਕਰਾਟੇ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।