07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹਲਕਾ ਦਿੜ੍ਹਬਾ 'ਚ 7 ਨੂੰ ਕੱਢੀ ਜਾਵੇਗੀ ਰੋਹ ਭਰਪੂਰ ਰੈਲੀ- ਨਾਨਕ ਰਾਮ

ਅਜੀਤ ਡੈਸਕ 24-01-2026
ਸ਼ਾਹਕੋਟ, 23 ਜਨਵਰੀ (ਸੁਖਦੀਪ ਸਿੰਘ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਫ਼ਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਨਾਨਕ ਰਾਮ ਸ਼ਾਹਕੋਟ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਬਿਜਲੀ ਵਿਭਾਗ, ਜਲ ਸਪਲਾਈ, ਸੀਵਰੇਜ ਬੋਰਡ, ਵੇਰਕਾ ਮਿਲਕ ਪਲਾਂਟ, ਪੀ.ਡਬਲਿਊ.ਡੀ., ਫ਼ਰਦ ਕੇਂਦਰ, ਵੇਅਰਹਾਊਸਿੰਗ ਆਦਿ ਵਿੱਚ ਕੰਮ ਕਰ ਰਹੇ ਹਜ਼ਾਰਾਂ ਆਊਟਸੋਰਸਡ, ਇਨਲਿਸਟਮੈਂਟ, ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ 7 ਫਰਵਰੀ ਨੂੰ ਦਿੜ੍ਹਬਾ ਦਾਣਾ ਮੰਡੀ 'ਚ ਇਕੱਠੇ ਹੋ ਕੇ ਰੋਹ ਭਰਪੂਰ ਅਤੇ ਮਿਸਾਲੀ ਰੈਲੀ ਕਰਨਗੇ | ਉਨ੍ਹਾਂ ਕਿਹਾ ਕਿ ਇਹ ਰੈਲੀ ਵਿੱਤ ਮੰਤਰੀ ਪੰਜਾਬ ਅਤੇ ਕੈਬਨਿਟ ਸਬ-ਕਮੇਟੀ ਦੇ ਮੁਖੀ ਹਰਪਾਲ ਸਿੰਘ ਚੀਮਾ ਦੇ ਹਲਕੇ 'ਚ ਕੀਤੀ ਜਾ ਰਹੀ ਹੈ ਜਿਸ ਰਾਹੀਂ ਪੰਜਾਬ ਸਰਕਾਰ ਅੱਗੇ ਪੱਕੇ ਰੁਜ਼ਗਾਰ ਤੇ ਗੁਜ਼ਾਰੇਯੋਗ ਤਨਖ਼ਾਹ ਦੀ ਮਜ਼ਬੂਤ ਮੰਗ ਰੱਖੀ ਜਾਵੇਗੀ | ਇਸ ਮੌਕੇ ਰਵਿੰਦਰ ਕੁਮਾਰ, ਜਗਮੀਤ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਰੋਜ਼ੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਵਿਖੇ ਦੋ ਰੋਜ਼ਾ ਯੁਵਕ ਮੇਲਾ ਸਮਾਪਤ ਅਗਲੀ ਖ਼ਬਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।