12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸ੍ਰੀ ਬਾਲਾਜੀ ਦੀ 6ਵੀਂ ਸਾਲਾਨਾ ਰੱਥ ਯਾਤਰਾ ਕੱਢੀ <br/>

ਰੱਥ ਯਾਤਰਾ ਮੌਕੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਸੀਨੀਅਰ ਪੱਤਰਕਾਰ ਨਿਰਮਲ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ-ਸਤਿੰਦਰ ਸ਼ਰਮਾ <br/> 23-01-2026
ਫਿਲੌਰ, 22 ਜਨਵਰੀ (ਸਤਿੰਦਰ ਸ਼ਰਮਾ)- ਸ੍ਰੀ ਸਨਾਤਨ ਧਰਮ ਸਭਾ ਸ੍ਰੀ ਰਾਧਾ ਕ੍ਰਿਸ਼ਨ ਪਾਠਸ਼ਾਲਾ ਮੰਦਿਰ ਫਿਲੌਰ ਵੱਲੋਂ ਸੈਂਕੜੇ ਸ਼ਰਧਾਲੂਆਂ ਦੇ ਸਹਿਯੋਗ ਸਦਕਾ ਸ੍ਰੀ ਬਾਲਾ ਜੀ ਦੀ ਸਾਲਾਨਾ ਵਿਸ਼ਾਲ ਰਥ ਯਾਤਰਾ ਕੱਢੀ ਗਈ | ਇਹ ਰਥ ਯਾਤਰਾ ਅੱਜ ਦੁਪਹਿਰੇ 2 ਵਜੇ ਸੰਕਟ ਮੋਚਨ ਸ੍ਰੀ ਹਨੂੰਮਾਨ ਮੰਦਿਰ ਦੁਸਹਿਰਾ ਗਰਾਊਾਡ ਤੋਂ ਸ਼ੁਰੂ ਹੋਈ | ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਤੇ ਹੋਰਨਾਂ ਪਤਵੰਤਿਆਂ ਨੇ ਸ਼ਰਧਾਪੂਰਵਕ ਚਾਂਦੀ ਦਾ ਰਥ ਖਿੱਚਿਆ ਤੇ ਰਥ ਯਾਤਰਾ ਨੂੰ ਰਵਾਨਾ ਕੀਤਾ | ਸ਼ਰਧਾਲੂਆਂ ਨੇ ਸ੍ਰੀ ਬਾਲਾਜੀ ਦੇ ਸਰੂਪ ਨੂੰ ਚਾਂਦੀ ਦੇ ਰਥ 'ਤੇ ਵਿਰਾਜਮਾਨ ਕਰਕੇ ਸ਼ਹਿਰ ਭਰ 'ਚ ਪਰਿਕਰਮਾ ਕੀਤੀ | ਥਾਂ-ਥਾਂ ਸ਼ਰਧਾਲੂਆਂ ਨੇ ਰਥ ਯਾਤਰਾ 'ਤੇ ਫੁੱਲਾਂ ਦੀ ਖੂਬ ਵਰਖਾ ਕੀਤੀ ਤੇ ਭਾਂਤ ਭਾਂਤ ਦੇ ਲੰਗਰ ਲਾਏ ਹੋਏ ਸਨ | ਇਸ ਮੌਕੇ ਪਤਵੰਤਿਆਂ ਡਾ.ਰਾਕੇਸ਼ ਸ਼ਰਮਾ, ਕੌਂਸਲਰ ਸੁਰਿੰਦਰ ਕੈਂਥ, ਕੌਂਸਲਰ ਰਾਕੇਸ਼ ਕਾਲੀਆ, ਸਾਬਕਾ ਮੰਤਰੀ ਪੰਜਾਬ ਸਵ. ਗੁਰਬਿੰਦਰ ਸਿੰਘ ਅਟਵਾਲ ਦੇ ਸਪੁੱਤਰ ਰਾਜਪਾਲ ਸਿੰਘ ਅਟਵਾਲ, ਮਨੀ ਧਾਲੀਵਾਲ, ਰਾਜੇਸ਼ ਸ਼ਰਮਾ, ਰਾਕੇਸ਼ ਗੁਲਾਟੀ, ਵਿਸ਼ਾਲ ਗਡੂਰਾ, ਕੌਂਸਲਰ ਰਜਨੀ ਗਾਬਾ, ਮਹੇਸ਼ ਗਾਬਾ, ਸ੍ਰੀ ਬਾਲਾ ਜੀ ਸੇਵਾ ਸੰਘ ਦੇ ਪ੍ਰਧਾਨ ਰਿੰਕਾ ਪਾਸੀ, ਮੈਂਬਰਾਨ ਡਾ. ਦੁਰਗੇਸ਼ ਭਾਰਦਵਾਜ, ਮਿੰਕੂ ਸ਼ਰਮਾ, ਅਸ਼ੋਕ ਦੱਤਾ, ਬੌਬੀ ਬਠਲਾ, ਉਘੇ ਸਨਅਤਕਾਰ ਅਸ਼ਵਨੀ ਮਲਹੋਤਰਾ, ਸ਼ਿਵ ਮੰਦਿਰ ਦੇ ਪ੍ਰਧਾਨ ਰੋਜ਼ੀ ਵਸੰਧ ਰਾਏ, ਪਾਠਸ਼ਾਲਾ ਮੰਦਿਰ ਦੇ ਪ੍ਰਧਾਨ ਰਸ਼ਪਾਲ ਸਿੰਘ ਹੈਪੀ, ਡਾ.ਕੇਵਲ ਕ੍ਰਿਸ਼ਨ, ਲਖਨ ਜੁਨੇਜਾ, ਦਵਿੰਦਰ ਬਿੱਟੂ, ਵਿਸ਼ਾਲ ਵਿਕਾਸ, ਸੁਰਿੰਦਰ ਸ਼ਰਮਾ, ਸੁਸ਼ੀਲ ਸ਼ਰਮਾ, ਭਾਸਕਰ ਮਨੀ, ਸੀਨੀਅਰ ਪੱਤਰਕਾਰ ਨਿਰਮਲ ਕੁਮਾਰ, ਰਵਿੰਦਰ ਕੁਮਾਰ ਗੋਰਾ, ਸਾਬਕਾ ਕੌਂਸਲਰ ਰਾਜ ਕੁਮਾਰ ਗਰੋਵਰ, ਮਨੀਸ਼ ਜੇਰੀਆ, ਪਰਦੀਪ ਤਲਵਾੜ ਡਿੰਪਲ, ਨਵਨੀਤ ਸ਼ਰਮਾ, ਸ਼ਿਵ ਨੰਦਾ, ਦਿਨੇਸ਼ ਜੋਸ਼ੀ, ਧਰਮਿੰਦਰ ਕੁਮਾਰ, ਰੀਤੂ ਸ਼ਰਮਾ, ਪਵਨ ਸ਼ਰਮਾ, ਰੀਨਾ ਸੇਠੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ- ਥਾਣਾ ਮੁਖੀ ਪੰਕਜ ਕੁਮਾਰ <br/> 26... ਅਗਲੀ ਖ਼ਬਰ ਜੋਸਨ ਹਸਪਤਾਲ ਲੋਹੀਆਂ 'ਚ ਹੋਇਆ ਚੂਲੇ ਦਾ ਸਫ਼ਲ ਆਪ੍ਰੇਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।