08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਗਾਹਕ ਸੇਵਾ ਕੇਂਦਰ ਤੋਂ ਲੁੱਟੇ 50 ਹਜ਼ਾਰ ਰੁਪਏ <br/>

ਅਜੀਤ ਡੈਸਕ 22-01-2026
ਅੱਪਰਾ, 21 ਜਨਵਰੀ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ 'ਚ ਅਪਰਾਧ, ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਆਮ ਜਿਹੀ ਗੱਲ ਬਣੀ ਹੋਈ ਹੈ | ਬੀਤੀ ਸ਼ਾਮ ਮੋਟਰ ਸਾਈਕਲ ਸਵਾਰ ਤੇਜ਼ਧਾਰ ਹਥਿਆਰ ਨਾਲ ਲੈਸ ਤਿੰਨ ਲੁਟੇਰਿਆਂ ਨੇ ਕਸਬਾ ਅੱਪਰਾ ਸਥਿਤ ਇੱਕ ਬੈਂਕ ਦੇ ਕਸਟਮਰ ਸਰਵਿਸ ਪੁਆਇੰਟ 'ਚ ਦਾਖਲ ਹੋ ਕੇ ਮਾਲਕ ਪਾਸੋਂ 50 ਹਜ਼ਾਰ ਰੁਪਏ ਲੁੱਟ ਲਏ | ਪ੍ਰਾਪਤ ਵੇਰਵਿਆਂ ਅਨੁਸਾਰ ਵਿਸ਼ਾਲ ਪੁੱਤਰ ਗਿਆਨ ਦੇਵ ਵਾਸੀ ਅੱਪਰਾ ਰਾਮ ਅਕੈਡਮੀ ਦੇ ਨਜ਼ਦੀਕ ਸਟੇਟ ਬੈਂਕ ਆਫ਼ ਇੰਡੀਆ ਦਾ ਗਾਹਕ ਸੇਵਾ ਕੇਂਦਰ ਚਲਾਉਂਦਾ ਹੈ | ਵਿਸ਼ਾਲ ਦੇ ਦੱਸਣ ਅਨੁਸਾਰ ਬੀਤੀ ਸ਼ਾਮ ਉਹ ਆਪਣਾ ਕੇਂਦਰ ਬੰਦ ਕਰ ਕੇ ਜਾਣ ਹੀ ਵਾਲਾ ਸੀ ਤਾਂ ਤਿੰਨ ਮੋਟਰ-ਸਾਈਕਲ ਸਵਾਰ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਕੇਂਦਰ 'ਤੇ ਆਏ | ਇੱਕ ਨਕਾਬਪੋਸ਼ ਮੋਟਰ ਸਾਈਕਲ 'ਤੇ ਬੈਠਾ ਰਿਹਾ ਜਦਕਿ ਦੋ ਨਕਾਬਪੋਸ਼ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸੀ, ਦੁਕਾਨ 'ਚ ਦਾਖਲ ਹੋ ਗਏ | ਉਨ੍ਹਾਂ ਨੇ ਵਿਸ਼ਾਲ ਨਾਲ ਹੱਥੋਪਾਈ ਕੀਤੀ ਤੇ ਕਾਊਾਟਰ ਦੇ ਦਰਾਜ਼ 'ਚ ਪਏ ਪੰਜਾਹ ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ | ਵਿਸ਼ਾਲ ਨੇ ਉਨ੍ਹਾਂ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ | ਇਸ ਘਟਨਾ ਦੀ ਸੂਚਨਾ ਪੁਲਿਸ ਚੌਕੀ ਅੱਪਰਾ ਵਿਖੇ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 'ਚ ਜਨਤਕ ਸੈਸ਼ਨ ਕਰਵਾਇਆ ਅਗਲੀ ਖ਼ਬਰ ਭਗੌੜੇ ਤੇ ਗੈਂਗਸਟਰਾਂ ਖ਼ਿਲਾਫ਼ ਪੁਲਿਸ ਦਾ 'ਆਪ੍ਰੇਸ਼ਨ ਪ੍ਰਹਾਰ' ਸ਼ੁਰੂ : ਐੱਸ.ਐੱਸ.ਪੀ. ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।