08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਭਗੌੜੇ ਤੇ ਗੈਂਗਸਟਰਾਂ ਖ਼ਿਲਾਫ਼ ਪੁਲਿਸ ਦਾ 'ਆਪ੍ਰੇਸ਼ਨ ਪ੍ਰਹਾਰ' ਸ਼ੁਰੂ : ਐੱਸ.ਐੱਸ.ਪੀ. ਵਿਰਕ

ਸਬ-ਡਵੀਜ਼ਨ ਦੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਜਲੰਧਰ ਦਿਹਾਤੀ ਅਤੇ ਡੀ.ਐਸ.ਪੀ. ਭਰਤ ਮਸੀਹ | ਤਸਵੀਰ:ਗੈਰੀ ਫਿਲੌਰ. <br/> 22-01-2026
ਫਿਲੌਰ, 21 ਜਨਵਰੀ (ਵਿਪਨ ਗੈਰੀ)- ਸੂਬੇ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਲਈ ਭਗੌੜੇ ਅਤੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਨੇ ਆਪਣਾ ਇੱਕ ਨਵਾਂ ਐਕਸ਼ਨ ਅਪ੍ਰੇਸ਼ਨ ਪਰਹਾਰ ਸ਼ੁਰੂ ਕਰ ਦਿੱਤਾ ਹੈ ਜੋ ਸੂਬੇ ਅੰਦਰ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਨੱਥ ਪਾਉਣ ਵਿਚ ਸਹਾਈ ਹੋਵੇਗਾ ਜਿਸ ਸੰਬੰਧੀ ਅੱਜ ਫਿਲੌਰ ਪੁੱਜੇ ਐੱਸ.ਐੱਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀ.ਐਸ.ਪੀ. ਫਿਲੌਰ ਭਰਤ ਮਸੀਹ ਨੇ ਸਮੇਤ ਪੁਲਿਸ ਫੋਰਸ ਫਿਲੌਰ ਸਬ-ਡਵੀਜ਼ਨ ਦੇ ਵੱਖ-ਵੱਖ ਇਲਾਕਿਆਂ ਅੰਦਰ ਰੇਡਾਂ ਕੀਤੀਆਂ ਹਨ | ਇਸ ਅਪ੍ਰੇਸ਼ਨ ਦੌਰਾਨ ਕੁਲ 94 ਲੋੜੀਂਦੇ ਦੋਸ਼ੀਆਂ 'ਤੇ ਰੇਡ ਕੀਤੀ ਗਈ ਇਹਨਾਂ ਵਿਚੋਂ 28 ਵਿਅਕਤੀ ਜੋ ਮੁਕੱਦਮਿਆਂ ਵਿਚ ਲੋੜੀਂਦੇ ਸਨ, 02 ਲਿਸਟਿਡ ਗੈਂਗਸਟਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਇੱਕ ਨੂੰ ਡਿਟੇਨ ਕੀਤਾ ਗਿਆ | ਇਸ ਤੋਂ ਇਲਾਵਾ ਐੱਸ. ਐੱਸ. ਪੀ. ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਾਲ 2025 ਵਿਚ ਕੁੱਲ 474 ਮੁਕੱਦਮੇ ਦਰਜ ਕੀਤੇ ਗਏ ਤੇ 689 ਨਸ਼ਾ ਵੇਚਣ ਤੇ ਪੀਣ ਵਾਲਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 1 ਕਿੱਲੋ 603 ਗ੍ਰਾਮ ਹੈਰੋਇਨ, 207 ਕਿੱਲੋ ਡੋਡੇ, 03 ਕਿੱਲੋ 390 ਗ੍ਰਾਮ ਗਾਂਜਾ, 30055 ਨਸ਼ੀਲੀਆਂ ਗੋਲੀਆ ਸਮੇਤ 921 ਕੈਪਸੂਲ ਬਰਾਮਦ ਕੀਤੇ ਸਨ |

ਪਿਛਲੀ ਖ਼ਬਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਗਾਹਕ ਸੇਵਾ ਕੇਂਦਰ ਤੋਂ ਲੁੱਟੇ 50 ਹਜ਼ਾਰ ਰੁਪਏ <br/> ਅਗਲੀ ਖ਼ਬਰ ਨਕੋਦਰ ਇਲਾਕੇ ਦੀ ਦਿੱਖ ਬਦਲਣ ਲਈ 26.87 ਕਰੋੜ ਖਰਚੇ ਜਾਣਗੇ- ਬੀਬੀ ਇੰਦਰਜੀਤ ਕੌਰ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।