ਨਕੋਦਰ, 21 ਜਨਵਰੀ (ਗੁਰਵਿੰਦਰ ਸਿੰਘ)- ਹਲਕਾ ਨਕੋਦਰ ਦੇ 3 ਸ਼ਹਿਰਾਂ ਦੀ ਸਾਰੀਆਂ ਸੜਕਾਂ ਬਣਾਉਣ ਲਈ 26.87 ਕਰੋੜ ਖ਼ਰਚਿਆ ਜਾ ਰਿਹਾ ਜਿਸ ਨਾਲ ਨਕੋਦਰ, ਨੂਰਮਹਿਲ ਅਤੇ ਬਿਲਗਾ ਦੀ ਦਿੱਖ ਬਦਲ ਜਾਏਗੀ, ਇਹ ਜਾਣਕਾਰੀ ਦਿੰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਨਕੋਦਰ ਸ਼ਹਿਰ ਦੀਆਂ ਸੜਕਾਂ 'ਤੇ ਕੁੱਲ ਲਾਗਤ 14.80 ਕਰੋੜ, ਨੂਰਮਹਿਲ ਸ਼ਹਿਰ ਦੀਆਂ ਸੜਕਾਂ 'ਤੇ ਕੁੱਲ ਲਾਗਤ 6.02 ਕਰੋੜ ਅਤੇ ਬਿਲਗਾ ਦੀਆਂ ਸੜਕਾਂ 'ਤੇ ਕੁੱਲ ਲਾਗਤ 6.05 ਕਰੋੜ ਆਵੇਗੀ | ਉਨ੍ਹਾਂ ਦੱਸਿਆ ਕਿ ਸੜਕਾਂ ਸਿਰਫ਼ ਬਣਾਉਣੀਆਂ ਹੀ ਨਹੀ ਚੌੜੀਆਂ ਵੀ ਕੀਤੀਆਂ ਜਾ ਰਹੀਆਂ ਹਨ ਜਿੱਥੋਂ ਟ੍ਰੈਫਿਕ ਲਈ ਸਮੱਸਿਆ ਬਣਦੇ ਖੰਭੇ ਵੀ ਹਟਾਏ ਜਾਣਗੇ | ਬੀਬੀ ਮਾਨ ਨੇ ਦੱਸਿਆ ਕਿ ਇਹ ਕੰਮ ਅਗਲੇ ਦੋ ਮਹੀਨਿਆਂ 'ਚ ਮੁਕੰਮਲ ਕਰਨ ਲਈ ਸਰਕਾਰ ਨੇ ਠੇਕੇਦਾਰਾਂ ਤੋਂਾ ਐਫੀਡੇਵਿਟ ਲੈ ਲਏ ਹਨ ਕਿ ਇਹ ਕੰਮ 31 ਮਾਰਚ ਤੱਕ ਮੁਕੰਮਲ ਕਰਨ | ਨਗਰ ਕੌਂਸਲ ਨਕੋਦਰ ਅਧੀਨ ਇਹ ਸੜਕਾਂ ਜਿਨ੍ਹਾਂ ਵਿਚ 1. ਨੈਸ਼ਨਲ ਕਾਲਜ (ਲੜਕੇ) ਤੋਂਾ ਸ਼ੁਰੂ ਹੋ ਕੇ ਸ਼ੰਕਰ ਬਾਈਪਾਸ (ਨੇੜੇ ਨਹਿਰ) ਤੱਕ, ਕਪੂਰਥਲਾ ਬਾਈਪਾਸ ਤੋਂਾ ਸ਼ੁਰੂ ਹੋ ਕੇ ਨਗੀਨਾ ਫੋਰਟ ਤੱਕ, ਕਮਲ ਹਸਪਤਾਲ (ਜਲੰਧਰ ਬਾਈਪਾਸ) ਤੋਂਾ ਸ਼ੁਰੂ ਕਰ ਕੇ ਕਰਤਾਰ ਕਲੱਬ ਤੋਂਾ ਹੁੰਦੇ ਹੋਏ ਨੂਰਮਹਿਲ ਬਾਈਪਾਸ ਤੱਕ, ਨੂਰਮਹਿਲ ਬਾਈਪਾਸ ਤੋਂਾ ਸ਼ੁਰੂ ਕਰ ਕੇ ਰੇਲਵੇ ਫਾਟਕ (ਮਹਿਤਪੁਰ ਰੋਡ) ਨਕੋਦਰ, ਕਮਲ ਹਸਪਤਾਲ ਤੋਂਾ ਸ਼ੁਰੂ ਕਰ ਕੇ ਅਲੋਵਾਲ ਪਿੰਡ ਦੀ ਹੱਦ ਤੱਕ, ਕਰਤਾਰ ਕਲੱਬ ਤੋਂਾ ਸ਼ੁਰੂ ਕਰ ਕੇ ਸੇਵਕ ਸਕੂਲ ਤੱਕ, ਲੱਕੜ ਮੰਡੀ ਤੋਂਾ ਹੁੰਦੇ ਹੋਏ ਮਹਿਤਪੁਰ ਬਾਈਪਾਸ (ਭਾਵ ਜਿੱਥੇ ਤੱਕ ਨਗਰ ਕੌਂਸਲ ਨਕੋਦਰ ਦੀ ਹੱਦ ਹੈ), ਬਿੱਲੇ ਮੀਟ ਵਾਲੇ ਦੀ ਦੁਕਾਨ ਤੋਂਾ ਸ਼ੁਰੂ ਕਰ ਕੇ ਟਾਵਰ ਵਾਲੀ ਗਲ਼ੀ ਤੱਕ ਹੁੰਦੇ ਹੋਏ ਭਾਵ ਮੁਹੱਲਾ ਰਹਿਮਾਨਪੁਰਾ ਤੱਕ, ਕਪੂਰਥਲਾ ਬਾਈਪਾਸ ਤੋਂਾ ਹੁੰਦੇ ਹੋਏ ਬਰਗਰ ਬਾਰ ਤੱਕ ਨਾਲ ਨਾਲ ਚੱਲਦੇ ਹੋਏ ਮੁਹੱਲਾ ਸ਼ੇਰਪੁਰ ਵਿਚ ਦੀ ਹੁੰਦੇ ਹੋਏ ਨਗੀਨਾ ਫੋਰਟ ਤੱਕ, ਡਾਕਟਰ ਅੰਬੇਡਕਰ ਚੌਕ ਤੋਂਾ ਸ਼ੁਰੂ ਹੋ ਕੇ ਹਿੰਦੂ ਬੈਂਕ ਤੱਕ, ਧੀਮਾਨ ਇੰਡਸਟਰੀ ਤੋਂਾ ਸ਼ੁਰੂ ਹੋ ਕੇ ਮੁਹੱਲਾ ਗੁਰੂ ਨਾਨਕਪੂਰਾ ਵਿਚ ਦੀ ਹੁੰਦੇ ਹੋਏ ਸ੍ਰੀ ਮਾਤਾ ਚਕਰੇਸ਼ਵਰੀ ਦੇਵੀ ਜੈਨ ਮੰਦਿਰ, ਪੁਰਾਣੇ ਮਲਸੀਆਂ ਰੋਡ ਤੱਕ, ਮੁਹੱਲਾ ਖੈਰਾ ਤੋਂਾ ਲੈ ਕੇ ਮੁਹੱਲਾ ਗੌਂਸ ਤੱਕ, ਰਾਜੂ ਕਰਿਆਨਾ ਸਟੋਰ ਤੋਂਾ ਸ਼ੁਰੂ ਕਰ ਕੇ ਪ੍ਰਦੀਪ ਠੇਕੇਦਾਰ ਦੇ ਘਰ ਤੱਕ, ਨਵਾਂ ਲੁੱਕ ਦਾ ਰੋਡ ਬਣਾਇਆ ਜਾਣਾ ਹੈ ਜਿਸ 'ਤੇ ਕੁੱਲ ਲਾਗਤ 1480.97 ਲੱਖ ਰੁਪਏ ਆਵੇਗੀ | ਇਸੇ ਤਰ੍ਹਾਂ ਨਗਰ ਕੌਂਸਲ ਨੂਰਮਹਿਲ ਅਧੀਨ ਤਲਵਣ ਚੌਕ ਧਰਮ ਕੰਡਾ ਤਲਵਣ ਰੋਡ ਤੱਕ, ਤਲਵਣ ਚੌਕ ਤੋਂਾ ਬੀ.ਬੀ. ਹੋਟਲ ਤੱਕ, ਨਕੋਦਰ ਚੁੰਗੀ ਤੋਂ ਉੱਪਲਾਂ ਰੋਡ ਭੱਠੇ ਤੱਕ, ਪੁਰਾਣਾ ਬੱਸ ਸਟੈਂਡ ਤੋਂ ਨਕੋਦਰ ਰੋਡ ਕਾਲੋਨੀ ਤੱਕ, ਰਾਮ ਮੰਦਰ ਚੌਕ ਤੋਂ ਜਲੰਧਰੀ ਗੇਟ ਤੱਕ, ਜਲੰਧਰੀ ਗੇਟ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਤੱਕ, ਸ਼੍ਰੀ ਗੁਰੂ ਰਵਿਦਾਸ ਚੌਕ ਤੋਂ ਫਿਲੌਰ ਰੋਡ ਤੱਕ (ਆਟੇ ਵਾਲੀ ਚੱਕੀ ਤੱਕ), ਤਲਵਣ ਚੌਕ ਤੋਂ ਬਿਲਗਾ ਮੋੜ ਤੱਕ, ਵਰਕਸ਼ਾਪ ਓਾਕਾਰ ਸਿੰਘ ਤੋਂ ਰੇਲਵੇ ਸਟੇਸ਼ਨ ਤੱਕ, ਦਾਣਾ ਮੰਡੀ ਚੌਕ ਤੋਂ ਪੁਰਾਣਾ ਬੱਸ ਸਟੈਂਡ ਤੱਕ, ਨਕੋਦਰ ਬਾਈਪਾਸ ਤੋਂ ਨੌਗੱਜਾ ਪੀਰ ਵਾਲਾ ਤੱਕ ਬਣੇਗੀ | ਨਗਰ ਪੰਚਾਇਤ ਬਿਲਗਾ ਦੀ ਅੰਦਰਲੀ ਫਿਰਨੀ, ਪੱਤੀ ਦੁਨੀਆ ਮਨਸੂਰ ਗੇਟ ਤੋਂ ਔਜਲਾ ਰੋਡ (ਨਗਰ ਪੰਚਾਇਤ ਦੀ ਹੱਦ ਤੱਕ), ਨੀਲੋਵਾਲ ਚੌਕ ਤੋਂ ਨਗਰ ਪੰਚਾਇਤ ਦੀ ਹੱਦ ਤੱਕ, ਮਸਤ ਪ੍ਰਕਾਸ਼ ਦੀ ਜਗ੍ਹਾ ਤੋਂ ਐਸ.ਟੀ.ਪੀ. ਪੁਆਇੰਟ (ਨਗਰ ਪੰਚਾਇਤ ਦੀ ਹੱਦ) ਤੱਕ, ਪੁਆਦੜਾ ਚੌਕ ਤੋਂਾ ਸੰਗੋਵਾਲ ਰੋਡ, ਪੁਆਦੜਾ ਰੋਡ ਨਗਰ ਪੰਚਾਇਤ ਦੀ ਹੱਦ ਤੱਕ, ਪੱਤੀ ਭੋਜਾ ਚੌਕ ਤੋਂ ਨਗਰ ਪੰਚਾਇਤ ਦੀ ਹੱਦ ਤੱਕ, ਸ਼ਾਮਪੁਰ ਰੋਡ ਤੋਂ ਨਗਰ ਪੰਚਾਇਤ ਦੀ ਹੱਦ ਤੱਕ, ਫਰਵਾਲਾ ਰੋਡ ਤੋਂ ਨਗਰ ਪੰਚਾਇਤ ਦੀ ਹੱਦ ਤੱਕ, ਪੱਤੀ ਭੱਟੀ ਫਾਟਕਾਂ ਤੋਂ ਰੇਲਵੇ ਕਰਾਸਿੰਗ ਤੱਕ ਸੜਕਾਂ ਬਣਾਈਆਂ ਜਾ ਰਹੀਆਂ ਹਨ | ਇਹਨਾਂ ਸੜਕਾਂ ਦੇ ਬਣਨ ਨਾਲ ਸੰਪਰਕ ਪਿੰਡਾਂ ਨੂੰ ਵੀ ਇਹ ਨਵੀਆਂ ਸੜਕਾਂ ਮਿਲਣ ਜਾ ਰਹੀਆਂ ਹਨ | ਬੀਬੀ ਮਾਨ ਨੇ ਆਖਿਆ ਸਰਕਾਰ ਵੱਲੋਂ ਹਰੇਕ ਸੜਕ ਨੂੰ ਬਣਾਉਣ ਦਾ ਟੀਚਾ ਹੈ |