10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬਸੰਤ ਪੰਚਮੀ ਨੂੰ ਲੈ ਕੇ ਦੁਕਾਨਾਂ 'ਤੇ ਨੌਜਵਾਨਾਂ ਦੀ ਭੀੜ ਵਧੀ, ਬਾਜ਼ਾਰ 'ਚ ਆਏ ਵੱਖ-ਵੱਖ ਤਰ੍ਹਾਂ ਦੇ ਪਤੰਗ <br/>

ਸਿੱਧੂ ਮੂਸੇਵਾਲਾ ਅਤੇ ਉਸ ਦੇ ਭਰਾ ਦੀ ਤਸਵੀਰ ਛਪੀਆਂ ਪਤੰਗਾਂ ਨੂੰ ਦੇਖਦੇ ਹੋਏ ਨੌਜਵਾਨ | (ਸੱਜੇ) ਬਾਜ਼ਾਰ 'ਚ ਪਤੰਗਾਂ ਨਾਲ ਸਜੀਆਂ ਦੁਕਾਨਾਂ ਅਤੇ ਵੱਡੇ ਤੇ ਛੋਟੇ ਸਾਈਜ਼ ਦੀਆਂ ਪਤੰਗਾਂ ਲੈ ਕੇ ਜਾਂਦਾ ਨੌਜਵਾਨ | ਤਸਵੀਰਾਂ. ਮੁਨੀਸ਼ <br/> 22-01-2026
ਜਲੰਧਰ, 21 ਜਨਵਰੀ (ਸ਼ੈਲੀ) - ਬਸੰਤ ਪੰਚਮੀ ਤੋਂ ਪਹਿਲਾਂ ਬਾਜ਼ਾਰਾਂ ਵਿਚ ਪਤੰਗਾਂ ਦੀਆਂ ਦੁਕਾਨਾਂ 'ਤੇ ਕਾਫ਼ੀ ਭੀੜ ਦੇਖਣ ਨੂੰ ਮਿਲ ਰਹੀ ਹੈ | ਜ਼ਿਆਦਾਤਰ ਬੱਚੇ ਤੇ ਨੌਜਵਾਨ ਪਤੰਗਾਂ ਦੀ ਖ਼ਰੀਦਦਾਰੀ ਕਰ ਰਹੇ ਹਨ | ਅੱਜ ਲੋਕ ਬਸੰਤ ਪੰਚਮੀ ਤੋਂ ਪਹਿਲਾਂ ਹੀ ਬਾਜ਼ਾਰ ਵਿਚ ਮਹਿੰਗੇ ਤੇ ਵੱਡੇ ਸਾਈਜ਼ ਦੇ ਪਤੰਗ ਤੇ ਡੋਰ ਖ਼ਰੀਦਦੇ ਨਜ਼ਰ ਆਏ | ਹਰ ਸਾਲ ਦੀ ਤਰ੍ਹਾਂ ਬਾਜ਼ਾਰ 'ਚ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਪਤੰਗਾਂ ਜਿਨ੍ਹਾਂ ਵਿਚ ਬੱਚਿਆਂ ਲਈ ਮੋਟੂ ਪਤਲੂ, ਡੋਰੀਮੋਨ, ਮਿੱਕੀ ਮਾਊਸ ਦੇ ਡਿਜ਼ਾਈਨ ਵਾਲੇ ਪਤੰਗ ਸ਼ਾਮਲ ਹਨ | ਇਸੇ ਤਰ੍ਹਾਂ ਵੱਡੀਆਂ ਪਤੰਗਾਂ ਵਿਚੋਂ ਤਾਰਿਆਂ, ਤਿਰੰਗੇ, ਵੈੱਲਕਮ 2026, ਵੱਖ-ਵੱਖ ਦੇਸ਼ਾਂ ਦੇ ਝੰਡੇ ਤੇ ਹੋਰ ਡਿਜ਼ਾਈਨ ਵਾਲੇ ਪਤੰਗ ਵੀ ਉਪਲਬਧ ਹਨ | ਇਸ ਵਾਰ ਕੁੱਝ ਨਵੇਂ ਡਿਜ਼ਾਈਨ ਬਾਜ਼ਾਰ ਵਿਚ ਆਏ ਹਨ ਜਿਨ੍ਹਾਂ ਵਿਚ ਪਤੰਗਾਂ 'ਤੇ ਗਾਇਕ ਸਿੱਧੂ ਮੂਸੇਵਾਲਾ ਤੇ ਉਸ ਦੇ ਭਰਾ ਦੀਆਂ ਤਸਵੀਰਾਂ ਛਪੀਆਂ ਹਨ | ਦੂਜਾ ਪਤੰਗਾਂ ਵਿਚ ਲੱਕੜ ਦੀ ਥਾਂ ਤੇ ਪਲਾਸਟਿਕ ਦੇ ਤੀਲਿ੍ਹਆਂ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਕਾਰਨ ਪਤੰਗ ਫੱਟ ਸਕਦੀ ਹੈ ਪਰ ਤੀਲੇ੍ਹ ਨਹੀਂ ਟੁੱਟਣਗੇ | ਪਤੰਗਾਂ ਦੀਆਂ ਦੁਕਾਨਾਂ 'ਤੇ ਵੱਖ-ਵੱਖ ਕਿਸਮਾਂ ਦੀਆਂ ਡੋਰਾਂ ਵੇਚੀਆਂ ਜਾ ਰਹੀਆਂ ਹਨ | ਪਹਿਲਾਂ ਲੋਕ ਚਾਈਨਾ ਡੋਰ ਬੜੇ ਚਾਵਾਂ ਨਾਲ ਖ਼ਰੀਦਦੇ ਸਨ ਪਰ ਇਹ ਡੋਰ ਬਹੁਤ ਹੀ ਘਾਤਕ ਅਤੇ ਨੁਕਸਾਨ ਦਾਇਕ ਹੋਣ ਕਾਰਣ ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਕਾਰਨ ਪੁਲਿਸ ਦੀ ਸਖ਼ਤੀ ਕਾਰਨ, ਬਾਜ਼ਾਰ ਵਿਚ ਕਿਤੇ ਵੀ ਚਾਈਨਾ ਡੋਰ ਨਹੀਂ ਵਿਕ ਰਹੀ | ਦੁਕਾਨਦਾਰ ਇਸ ਡੋਰ ਤੋਂ ਦੂਰ ਰਹਿ ਰਹੇ ਹਨ | ਇੱਥੋਂ ਤੱਕ ਕਿ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 'ਤੇ ਚਾਈਨਾ ਡੋਰ ਵਿਰੁੱਧ ਬੋਰਡ ਲਗਾਏ ਹਨ | ਹਾਲਾਂਕਿ ਅੱਜ ਵੀ ਕੁੱਝ ਮੁਨਾਫ਼ਾਖ਼ੋਰ ਲੋਕ ਚੋਰੀ ਇਹ ਡੋਰ ਵੇਚਦੇ ਹਨ ਪਰ ਬਾਜ਼ਾਰ ਵਿਚ ਕਿਤੇ ਵੀ ਚਾਈਨਾ ਡੋਰ ਨਹੀਂ ਵਿਕ ਰਹੀ ਹੈ | ਇਸ ਸੰਬੰਧੀ ਪੁਲਿਸ ਵੱਲੋਂ ਪੂਰੀ ਤਰੀਕੇ ਨਾਲ ਸ਼ਿਕੰਜਾ ਕੱਸਿਆ ਹੋਇਆ ਹੈ |

ਪਿਛਲੀ ਖ਼ਬਰ ਪਤੀ-ਪਤਨੀ 7 ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਠੱਟਾ ਨਵਾਂ ਵਲੋਂ ਕਮਿਊਨਿਟੀ ਹਾਲ ਦੀ ਉਸਾਰੀ ਜੰਗੀ ਪੱਧਰ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।