16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਰਨਾ ਵੈੱਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਨੇ ਧੁੰਦ ਦੇ ਮੱਦੇਨਜ਼ਰ ਵਾਹਨਾਂ 'ਤੇ ਰਿਫਲੈਕਟਰ ਲਗਾਏ

ਅਜੀਤ ਡੈਸਕ 01-01-2026
ਕਿਸਨਗੜ੍ਹ, 31 ਦਸੰਬਰ (ਹੁਸਨ ਲਾਲ)-ਬੀਤੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਸਰਨਾ ਵੈੱਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਕਿਸ਼ਨਗੜ੍ਹ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਸੋਂਧੀ, ਸਥਾਨਕ ਕਿਸ਼ਨਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ. ਨਰਿੰਦਰ ਸਿੰਘ ਅਤੇ ਡਾ. ਗੁਰਬਖਸ ਸੁਆਮੀ ਸਰਪੰਚ ਕਿਸ਼ਨਗੜ੍ਹ ਦੀ ਸਾਂਝੀ ਟੀਮ ਵਲੋਂ ਭਾਰ ਤੇ ਸਵਾਰੀਆਂ ਢਾਉਣ ਵਾਲੇ ਵੱਖ-ਵੱਖ ਵਾਹਨਾਂ 'ਤੇ ਰੇਡੀਅਮ ਟੇਪ ਵਾਲੇ ਰਿਫਲੈਕਟਰ ਲਗਾਏ ਗਏ ਤਾਂ ਜੋ ਮੱਧਮ ਰੌਸ਼ਨੀ 'ਚ ਰੇਡੀਅਮ ਰਿਫਲੈਕਟਰ ਨਾਲ ਆਪਣੇ ਤੋਂ ਅੱਗੇ ਜਾਣ ਵਾਲੀ ਗੱਡੀ ਦਾ ਪਤਾ ਲੱਗ ਸਕੇ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਸੋਧੀ ਤੇ ਸਰਪੰਚ ਡਾ: ਗੁਰਬਖਸ ਸਵਾਮੀ ਨੇ ਸਾਂਝੇ ਤੌਰ 'ਤੇ ਆਖਿਆ ਕਿ ਸਰਨਾ ਵੈੱਲਫੇਅਰ ਐਂਡ ਐਜੂਕੇਸ਼ਨ ਸੋਸਾਇਟੀ ਰਜਿ: ਕਿਸ਼ਨਗੜ੍ਹ ਮਾਨਵਤਾ ਤੇ ਸਮਾਜ ਭਲਾਈ, ਮਨੁੱਖੀ ਸਿਹਤ ਸੇਵਾਵਾਂ ਤੇ ਸਿੱਖਿਆ ਪ੍ਰਸਾਰ ਸੇਵਾਵਾਂ ਨੂੰ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਮੌਕੇ ਜਸਪਾਲ ਸਿੰਘ ਤੇਜਾ, ਨੰਬਰਦਾਰ ਬਹਾਦਰ ਚੰਦ, ਪੰਡਤ ਅਨਿਲ ਸ਼ਰਮਾ, ਜਸਵੰਤ ਸੋਨੂੰ, ਬਲਵੀਰ ਸੋਂਧੀ, ਸੋਢੀ ਰਾਮ, ਰਾਮਜੀਤ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਫਿਲੌਰ ਹਾਈਵੇ 'ਤੇ 4 ਗੱਡੀਆਂ ਦੀ ਟੱਕਰ ਅਗਲੀ ਖ਼ਬਰ ਮਾਮਲਾ ਪਿਛਲੇ 3 ਮਹੀਨਿਆਂ ਤੋਂ ਸੜਕ 'ਤੇ ਖੜ੍ਹੇ ਗੰਦੇ ਪਾਣੀ ਦਾ ਕਈ ਹਾਦਸੇ ਵਾਪਰਨ ਮਗਰੋਂ ਵੀ ਨਹੀਂ ਖੁੱਲ੍ਹੀ ਪ੍ਰਸ਼ਾਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।