15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਾਮਲਾ ਪਿਛਲੇ 3 ਮਹੀਨਿਆਂ ਤੋਂ ਸੜਕ 'ਤੇ ਖੜ੍ਹੇ ਗੰਦੇ ਪਾਣੀ ਦਾ ਕਈ ਹਾਦਸੇ ਵਾਪਰਨ ਮਗਰੋਂ ਵੀ ਨਹੀਂ ਖੁੱਲ੍ਹੀ ਪ੍ਰਸ਼ਾਸਨ ਦੀ ਅੱਖ

ਅਜੀਤ ਡੈਸਕ 01-01-2026
ਫਿਲੌਰ, 31 ਦਸੰਬਰ (ਵਿਪਨ ਗੈਰੀ)-ਨਿਕਾਸ ਨਾ ਹੋਣ ਕਰਕੇ ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਨਗਰ ਦੀ ਨਵੀ ਆਬਾਦੀ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਅਤੇ ਫਿਲੌਰ ਤੋਂ ਨਵਾਂ ਸ਼ਹਿਰ, ਰੋਪੜ, ਸ਼੍ਰੀ ਅਨੰਦਪੁਰ ਸਾਹਿਬ ਅਤੇ ਗੜ੍ਹਸ਼ੰਕਰ ਵੱਲ ਜਾਣ ਵਾਲੀ ਸੜਕ 'ਤੇ ਖੜ੍ਹਾ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਹੀ ਰਾਹਗੀਰ ਗੁਜ਼ਰਦੇ ਹਨ | ਇਸ ਸਮੱਸਿਆ ਦੇ ਹੱਲ ਲਈ ਲੋਕਾਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਇਸ ਖੜ੍ਹੇ ਗੰਦੇ ਪਾਣੀ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਇਕ ਔਰਤ ਦੀ ਜਾਨ ਵੀ ਚਲੀ ਗਈ ਜਿਸ ਮਗਰੋਂ ਹਰਕਤ 'ਚ ਆਏ ਪ੍ਰਸ਼ਾਸਨ ਨੇ ਨਿਕਾਸ ਕਰਨ ਦਾ ਵਾਅਦਾ ਕੀਤਾ ਸੀ ਅਤੇ ਧਰਨਾਕਾਰੀਆਂ ਨੂੰ ਭਰੋਸਾ ਦੇ ਕੇ ਸ਼ਾਂਤ ਕਰਵਾ ਦਿੱਤਾ ਪਰ ਅਫ਼ਸੋਸ ਕਾਫੀ ਸਮਾਂ ਬੀਤ ਜਾਣ ਮਗਰੋਂ ਅੱਜ ਫਿਰ ਲੋਕਾਂ ਨੇ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ
ਜਲਦ ਨਾ ਹੋਇਆ ਤਾਂ ਉਹ ਇੱਕ ਵਾਰ ਮੁੜ ਤੋਂ ਪੱਕੇ ਤੌਰ 'ਤੇ ਸੜਕ 'ਤੇ ਧਰਨਾ ਲਗਾ ਕੇ ਬੈਠਣਗੇ ਤੇ ਇਸ ਸਾਰੇ ਲਈ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ | ਇਸ ਤੋਂ ਇਲਾਵਾ ਲੋਕਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਜਿਸ ਸੰਬੰਧੀ ਪਿੰਡ ਨਗਰ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿਸ ਦੀ ਸਮਾਪਤੀ ਵੀ ਇਸੇ ਇਲਾਕੇ 'ਚ ਹੰੁਦੀ ਹੈ ਜਿੱਥੇ ਇਹ ਗੰਦਾ ਪਾਣੀ ਖੜ੍ਹਾ ਹੈ | ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੰੂ ਸਮਝਦੇ ਹੋਏ ਪ੍ਰਸ਼ਾਸਨ ਜਲਦ ਇਸ ਮਸਲੇ ਦਾ ਹੱਲ ਕਰੇ | ਇਸ ਮੌਕੇ ਜਸਵੰਤ ਨਗਰ, ਹਰਭਜਨ ਪਵਾਰ, ਖੁਸ਼ਵਿੰਦਰ ਰਾਮ, ਅਜੇ ਮੋਮੀ, ਲਖਵਿੰਦਰ ਮੋਮੀ, ਓਮ ਪ੍ਰਕਾਸ਼, ਸੁਰਿੰਦਰ ਮੋਹਣ, ਸਰਬਜੀਤ, ਮੋਨਿਕਾ ਰਾਣੀ, ਹਰੀ ਚੰਦ ਟੂਰਾਂ, ਮੀਨਾ ਕੁਮਾਰੀ, ਲਵਲੀ ਮੋਮੀ, ਲਵਲੀ ਟੂਰਾਂ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਨਾ ਵੈੱਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਨੇ ਧੁੰਦ ਦੇ ਮੱਦੇਨਜ਼ਰ ਵਾਹਨਾਂ 'ਤੇ ਰਿਫਲੈਕਟਰ ਲਗਾਏ ਅਗਲੀ ਖ਼ਬਰ ਭੁਪਿੰਦਰ ਸੰਧੂ ਯੂ. ਕੇ. ਵਲੋਂ ਪ੍ਰਾਇਮਰੀ ਸਕੂਲ ਨੰਗਲ ਅੰਬੀਆਂ ਨੂੰ ਨਵਾਂ ਬੈਟਰਾ ਤੇ ਵਾਟਰ ਫਿਲਟਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।