05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਚੌਥੀ ਪ੍ਰਭਾਤ ਫੇਰੀ ਦੌਰਾਨ ਗੁਦੁਆਰਾ ਸਾਹਿਬ ਵਿਖੇ ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਜਥੇ ਨੇ ਭਰੀ ਹਾਜ਼ਰੀ

ਗੂਹਲਾ ਚੀਕਾ, 4 ਨਵੰਬਰ (ਓ. ਪੀ.

ਅਜੀਤ ਡੈਸਕ 05-11-2026
ਗੂਹਲਾ ਚੀਕਾ, 4 ਨਵੰਬਰ (ਓ.ਪੀ. ਸੈਣੀ)-ਗੁਰਦੁਆਰਾ ਸਾਹਿਬ ਮੇਨ ਚੌਕ ਚੀਕਾ ਵਿਖੇ ਚੌਥੀ ਪ੍ਰਭਾਤ ਫੇਰੀ ਦੌਰਾਨ ਗੁਰਦੁਆਰਾ ਸਾਹਿਬ ਦੇ ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਜਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ’ਤੇ ਚਾਨਣ ਪਾਂਦਿਆਂ ਇਕੱਠ ਨੂੰ ਮੰਤਰਮੁਗਧ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਵਿਸ਼ੇਸ਼ ਜਾਤੀ ਦੇ ਨਹੀਂ ਸਗੋਂ ਹਰ ਜਾਤੀ ਅਤੇ ਧਰਮ ਦੇ ਗੁਰੂ ਹਨ, ਜਿਨ੍ਹਾਂ ਦੀ ਮਹਿਮਾ ਅਥਾਹ ਹੈ। ਹਜ਼ੂਰੀ ਰਾਗੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇ ਕੇ ਉੱਚ-ਨੀਚ ਦੇ ਵਿਤਕਰੇ ਨੂੰ ਖਤਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂਆਂ ਦੁਆਰਾ ਦਰਸਾਏ ਮਾਰਗ ’ਤੇ ਚੱਲਣਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣਾ ਹੀ ਗੁਰੂਆਂ ਪ੍ਰਤੀ ਸੱਚੀ ਸ਼ਰਧਾ ਹੈ। ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਜਥੇ ਨੇ ਸੰਗਤ ਨੂੰ ਪ੍ਰਭਾਤ ਫੇਰੀ ਵਿਚ ਵੱਧ ਤੋਂ ਵੱਧ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਸਿੱਖ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੁਖੀ ਸਰਦਾਰ ਹੁਸ਼ਿਆਰ ਸਿੰਘ ਜੰਮੂ ਵੀ ਸ਼ਾਮਲ ਸਨ, ਗੁਰਦੁਆਰਾ ਕਮੇਟੀ ਨੇ ਵੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਸਤ੍ਰੀ ਸਤਿਸੰਗ ਸਭਾ ਦੀਆਂ ਬੀਬੀਆਂ ਅਤੇ ਹੋਰ ਸੰਗਤ ਨੇ ਵੀ ਜੋਸ਼ ਨਾਲ ਆਪਣੀ ਹਾਜ਼ਰੀ ਦਰਜ ਕਰਵਾਈ।
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ‘ਬੁੱਧੀ ਕਾਕੀ’ ਕਹਾਣੀ ‘ਤੇ ਆਧਾਰਿਤ ਫ਼ਿਲਮ ਦਿਖਾਈ ਅਗਲੀ ਖ਼ਬਰ ਐਸ.ਡੀ.ਐਮ. ਦੀ ਮੌਜੂਦਗੀ ਵਿਚ ਡਰਾਅ ਰਾਹੀਂ ਹਰੇ ਪਟਾਕਿਆਂ ਦੇ ਸਟਾਲ ਕੀਤੇ ਅਲਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।