04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

19 ਨਵੰਬਰ ਤੋਂ 27 ਨਵੰਬਰ ਤੱਕ ਆਮ ਲੋਕ ਜਾ ਸਕਣਗੇ ਟਰੇਡ ਫੇਅਰ ’ਚ 13 ਨਵੰਬਰ ਨੂੰ ਹੋਵੇਗਾ ਟਰੇਡ ਫੇਅਰ ਦਾ ਉਦਘਾਟਨ

ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ ਦਿੱਲੀ ਦੇ ਪ੍ਰਗਤੀ ਮੈਦਾਨ (ਭਾਰਤ ਮੰਡਪਮ) ਵਿਖੇ ਲਗਾਇਆ ਜਾ ਰਿਹਾ ਇਸ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਸਟਾਰਟਅੱਪ ਇਕਾਈਆਂ ਸ਼ਾਮਿਲ ਹੋਣਗੀਆਂ ਇਸੇ ਕਾਰਨ ਟਰੇਡ ਫੇਅਰ ਵਿਚ ਬੀ-2-ਬੀ ਸਹੂਲਤ ਨੂੰ ਵੀ ਪਹਿਲੀ ਵਾਰ ਵਿਸਥਾਰ ਮਿਲੇਗਾ।

ਅਜੀਤ ਡੈਸਕ 04-11-2026
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ ਦਿੱਲੀ ਦੇ ਪ੍ਰਗਤੀ ਮੈਦਾਨ (ਭਾਰਤ ਮੰਡਪਮ) ਵਿਖੇ ਲਗਾਇਆ ਜਾ ਰਿਹਾ ਇਸ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਸਟਾਰਟਅੱਪ ਇਕਾਈਆਂ ਸ਼ਾਮਿਲ ਹੋਣਗੀਆਂ ਇਸੇ ਕਾਰਨ ਟਰੇਡ ਫੇਅਰ ਵਿਚ ਬੀ-2-ਬੀ ਸਹੂਲਤ ਨੂੰ ਵੀ ਪਹਿਲੀ ਵਾਰ ਵਿਸਥਾਰ ਮਿਲੇਗਾ। ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ ਦੇ 45 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਮੇਲਾ ਪੂਰੀ ਤਰ੍ਹਾਂ ਦੇ ਨਾਲ ਬਿਜ਼ਨਸ ਓਰੀਐਂਟਿਡ ਰਹੇਗਾ। ਇਸ ਵਿਚ ਭਾਰਤੀ ਉਦਯੋਗ, ਵਿਸ਼ੇਸ਼ ਕਰਕੇ ਸਟਾਰਟਅੱਪ ਇੰਡਸਟਰੀ ਨੂੰ ਵੱਖ-ਵੱਖ ਮਾਧਿਅਮਾਂ ਦੇ ਨਾਲ ਵਿੱਤੀ ਸਹਾਇਤਾ ਦੇ ਮੌਕੇ ਮਿਲਣਗੇ। ਇਸ ਟਰੇਡ ਫੇਅਰ ਦੇ ਆਯੋਜਕ ਆਈ.ਟੀ.ਪੀ.ਓ. ਸਟਾਰਟਅੱਪ ਖੇਤਰ ਦੀ 13 ਤੋਂ ਜ਼ਿਆਦਾ ਸ਼੍ਰੇਣੀਆਂ ਦੀਆਂ ਇਕਾਈਆਂ ਦੀ ਚੋਣ ਕਰੇਗਾ। ਇਸ ਵਿਚ ਡੀਪ ਟੈੱਕ, ਐਗਰੀਟੈੱਕ, ਫਾਈਨੈਂਸ ਟੈੱਕ, ਐਜੂਕੇਸ਼ਨ ਟੈੱਕ, ਫਾਰਮਾ ਟੈੱਕ ਅਤੇ ਕੰਜ਼ਿਊਮਰ ਟੈੱਕ ਆਦਿ ਸ਼ਾਮਿਲ ਹੈ। ਇਸ ਮੇਲੇ ਵਿਚ ਸ਼ਾਮਿਲ ਹੋਣ ਵਾਲੀਆਂ ਇਕਾਈਆਂ ਤੋਂ ਸਟਾਲ ਦਾ ਕਿਰਾਇਆ ਘੱਟ ਵਸੂਲ ਕੀਤਾ ਜਾਵੇਗਾ। ਆਈ.ਟੀ.ਪੀ.ਓ. ਦੇ ਉੱਚ ਅਧਿਕਾਰੀਆਂ ਨੂੰ ਵਿਸ਼ਵਾਸ ਹੈ ਕਿ ਇਸ ਦੇ ਨਾਲ ਸਟਾਰਟਅੱਪ ਲਈ ਵੱਡੀ ਵਿੱਤੀ ਸਹਾਇਤਾ ਦੇ ਰਸਤੇ ਖੁੱਲ੍ਹਣਗੇ। ਸਟਾਰਟਅੱਪ ਦੀ ਪ੍ਰਦਰਸ਼ਨੀ ਦੇ ਲਈ ਇਕ ਹਾਲ ਪੂਰੀ ਤਰ੍ਹਾਂ ਦੇ ਨਾਲ ਰਾਖਵਾਂ ਰਹੇਗਾ। ਜਿਸ ਦੇ ਵਿਚ ਤਕਰੀਬਨ 250 ਸਟਾਲ ਹੋਣਗੇ ਅਤੇ ਪਹਿਲੀ ਵਾਰ ਰੋਟੇਸ਼ਨ ਸਿਸਟਮ ਅਪਣਾਇਆ ਜਾਵੇਗਾ ਕਈ ਇਕਾਈਆਂ ਕੁਝ ਦਿਨ ਲਈ ਸਟਾਲ ਦੇ ਵਿਚ ਆਪਣੇ ਉਤਪਾਦ ਪ੍ਰਦਰਸ਼ਿਤ ਕਰਨਗੀਆਂ। ਇਸ ਵਾਰ ਇਸ ਮੇਲੇ ਵਿਚ 5 ਦਿਨ ਦੀ ਥਾਂ 6 ਦਿਨ ਬਿਜ਼ਨਸ ਡੇ ਰੱਖੇ ਗਏ ਹਨ। ਇਸ ਵਾਰ ਮੇਲੇ ਦਾ ਉਦਘਾਟਨ 13 ਨਵੰਬਰ 2026 ਨੂੰ ਹੋਵੇਗਾ ਅਤੇ ਬਿਜ਼ਨਸ ਦਿਨ 14 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਹੋਣਗੇ। ਆਮ ਲੋਕਾਂ ਦੇ ਲਈ 19 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਮੇਲਾ ਖੁੱਲ੍ਹਾ ਰਹੇਗਾ। ਮੇਲੇ ਦਾ ਸਮਾਂ 10 ਵਜੇ ਸਵੇਰੇ ਤੋਂ ਸ਼ਾਮੀ 7.30 ਤੱਕ ਹੋਵੇਗਾ ਅਤੇ ਆਖ਼ਰੀ ਦਾਖਲਾ ਸ਼ਾਮੀ 5.30 ਤੱਕ ਹੋਵੇਗਾ। ਸੀਨੀਅਰ ਸੀਟੀਜ਼ਨ ਲਈ ਦਾਖ਼ਲਾ ਮੁਫ਼ਤ ਹੈ।
ਪਿਛਲੀ ਖ਼ਬਰ ਪੁਲਿਸ ਨੇ ਚਾਰ ਜੂਏਬਾਜ਼ਾਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਟੈਕਨੀਸ਼ੀਅਨ ਮੀਟ-2026 ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।