28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਔਰਤਾਂ ਪ੍ਰਤੀ ‘ ਆਤਮ ਸੁਰੱਖਿਆ ਦੀ ਮਿਸ਼ਨ ਸ਼ਕਤੀ’ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਜ਼ਿਲ੍ਹੇ ਦੇ ਦੌਲਤ ਰਾਮ ਕਾਲਜ ਦਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੌਰਾ ਕਰਦੇ ਹੋਏ ਔਰਤਾਂ ਦੀ ਸੁਰੱਖਿਆ ਲਈ ਉੱਤਰੀ ਜ਼ਿਲ੍ਹਾ ਪੁਲਿਸ ਦੀ ‘ਮਿਸ਼ਨ ਸ਼ਕਤੀ’ (ਆਮ ਰੱਖਿਆ ਦੀ ਪਹਿਲਕਦਮੀ) ਦੀ ਸ਼ਲਾਘਾ ਕੀਤੀ।

ਅਜੀਤ ਡੈਸਕ 28-10-2026
ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਜ਼ਿਲ੍ਹੇ ਦੇ ਦੌਲਤ ਰਾਮ ਕਾਲਜ ਦਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੌਰਾ ਕਰਦੇ ਹੋਏ ਔਰਤਾਂ ਦੀ ਸੁਰੱਖਿਆ ਲਈ ਉੱਤਰੀ ਜ਼ਿਲ੍ਹਾ ਪੁਲਿਸ ਦੀ ‘ਮਿਸ਼ਨ ਸ਼ਕਤੀ’ (ਆਮ ਰੱਖਿਆ ਦੀ ਪਹਿਲਕਦਮੀ) ਦੀ ਸ਼ਲਾਘਾ ਕੀਤੀ। ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ। 200 ਵਿਦਿਆਰਥਣਾਂ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਸਾਹਮਣੇ ਆਤਮ ਸੁਰੱਖਿਆ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਨੇ ਵਿਦਿਆਰਥਣਾਂ ਦੇ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥਣਾਂ ਦੇ ਆਤਮ-ਵਿਸ਼ਵਾਸ ਨੂੰ ਸਰਾਹਿਆ। ਇਸ ਮੌਕੇ ਮਧੁਰ ਵਰਮਾ (ਸੰਯੁਕਤ ਪੁਲਿਸ ਕਮਿਸ਼ਨਰ) (ਸੈਂਟਰਲ ਰੇਂਜ) ਅਤੇ ਪੁਖਰਾਜ ਕਮਲ ਗੁਪਤਾ (ਆਈ.ਪੀ.ਐਸ. ਵਧੀਕ ਡਿਪਟੀ ਪੁਲਿਸ ਕਮਿਸ਼ਨਰ) ਵੀ ਮੌਜੂਦ ਸਨ। ਵਰਨਣਯੋਗ ਹੈ ਕਿ ਔਰਤਾਂ ਨੂੰ ਨਿੱਜੀ ਸੁਰੱਖਿਆ ਪ੍ਰਤੀ ਉੱਤਰੀ ਜ਼ਿਲ੍ਹੇ ਦੇ ਪ੍ਰੀਵਰਤਨ ਸਕੂਐਡ ਦੁਆਰਾ ਮਿਸ਼ਨ ਸ਼ਕਤੀ ਅਧੀਨ ਲਗਾਤਾਰ ਸਿਖਲਾਈ ਦਿੱਤੀ ਜਾ ਰਹੀ ਹੈ। ਔਰਤਾਂ ਦਿੱਲੀ ਪੁਲਿਸ ਦੁਆਰਾ ਉਪਰੋਕਤ ਪ੍ਰੋਗਰਾਮ ਸਮੇਂ-ਸਮੇਂ ’ਤੇ ਸਿਖਲਾਈ ਸੈਸ਼ਨਾਂ ਵਿਚ ਕੀਤੇ ਜਾਂਦੇ ਹਨ। ਇਹ ਵੀ ਦੱਸਣਯੋਗ ਹੈ ਕਿ ਇਕ ਜਨਵਰੀ ਤੋਂ 27 ਅਕਤੂਬਰ 2026 ਤੱਕ ਉੱਤਰੀ ਜ਼ਿਲ੍ਹੇ ਦੇ ਇਹ ਪ੍ਰੋਗਰਾਮ 59 ਸਕੂਲਾਂ, 12 ਕਾਲਜਾਂ ਵਿਚ 92 ਸਵੈ-ਰੱਖਿਆ ਪ੍ਰੋਗਰਾਮ ਕੀਤੇ ਗਏ, ਜਿਨ੍ਹਾਂ ਵਿਚ 16,520 ਵਿਦਿਆਰਥਣਾਂ ਨੇ ਇਹ ਟਰੇਨਿੰਗ ਲਈ।
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਨੇ ਲਗਾਤਾਰ ਪੰਜਵੀਂ ਵਾਰ ਜ਼ੋਨਲ ਯੂਥ ਫੈਸਟੀਵਲ ਦਾ ਖ਼ਿਤਾਬ ਜਿੱਤਿਆ ਅਗਲੀ ਖ਼ਬਰ ਦੀਵਾਲੀ ਤੇ ਛੱਠ ਪੂਜਾ ਪ੍ਰਤੀ ਰੇਲਵੇ ਵਿਭਾਗ ਕਰ ਰਿਹੈ ਤਿਆਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।