22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਹਾਰਾ ਸੰਸਥਾ ਨੇ ਤਿੰਨ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ

ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਬੇਸਹਾਰਾ ਲੋਕਾਂ ਨੂੰ ਸਮਰਪਿਤ ਵਲੋਂ ਸਿਵਲ ਹਸਪਤਾਲ ਵਿਚ ਤਿੰਨ ਵਿਅਕਤੀਆਂ ਨੂੰ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਬੀਤੀ ਰਾਤ ਸੰਤਪੁਰਾ ਰੋਡ ’ਤੇ ਇਕ ਆਟੋ ਨਾਲ ਟਕਰਾਉਣ ਕਾਰਨ ਦੋ ਮੋਟਰ ਸਾਈਕਲ ਸਵਾਰ ਜ਼ਖਮੀ ਹੋਏ।

ਅਜੀਤ ਡੈਸਕ 22-10-2026
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਬੇਸਹਾਰਾ ਲੋਕਾਂ ਨੂੰ ਸਮਰਪਿਤ ਵਲੋਂ ਸਿਵਲ ਹਸਪਤਾਲ ਵਿਚ ਤਿੰਨ ਵਿਅਕਤੀਆਂ ਨੂੰ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਬੀਤੀ ਰਾਤ ਸੰਤਪੁਰਾ ਰੋਡ ’ਤੇ ਇਕ ਆਟੋ ਨਾਲ ਟਕਰਾਉਣ ਕਾਰਨ ਦੋ ਮੋਟਰ ਸਾਈਕਲ ਸਵਾਰ ਜ਼ਖਮੀ ਹੋਏ। ਸੂਚਨਾ ਮਿਲਣ ਉਪਰੰਤ ਦੋਂਵਾਂ ਜ਼ਖਮੀਆਂ ਮਨੀਸ਼ ਕੁਮਾਰ (24) ਅਤੇ ਜਸਵਿੰਦਰ ਸਿੰਘ (20) ਵਾਸੀ ਜਨਤਾ ਨਗਰ ਦੇ ਰਹਿਣ ਵਾਲੇ ਹੈ। ਇਸ ਤੋਂ ਇਲਾਵਾ ਇਕ ਬਜ਼ੁਰਗ ਬਰਨਾਲਾ ਤੋਂ ਸਹਾਰਾ ਜਨ ਸੇਵਾ ਦਫ਼ਤਰ ਪਹੁੰਚਿਆ। ਸਹਾਰਾ ਟੀਮ ਵਲੋਂ ਆਰਥੋ ਸਪੈਸ਼ਲਿਸਟ ਡਾ: ਗਗਨਦੀਪ ਸਿੰਘ ਤੋਂ ਜਾਂਚ ਕਰਵਾਉਣ ਉਪਰੰਤ ਉਸ ਦੇ ਮੋਢੇ ਦਾ ਇਲਾਜ ਕਰਵਾਇਆ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਬਲਵੀਰ ਪੁੱਤਰ ਗੁਰਦੇਵ ਸਿੰਘ (50) ਵਾਸੀ ਬਰਨਾਲਾ ਵਜੋਂ ਹੋਈ।
ਪਿਛਲੀ ਖ਼ਬਰ ਦੁਸਹਿਰੇ ਮੌਕੇ ਕਾਂਗਰਸ ਨੇ ‘ਰਾਵਣ’ ਦੀ ਜਗ੍ਹਾ ਫੂਕਿਆ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਚੰਡੀਗੜ੍ਹ ਕਾਂਗਰਸ ਨੇ ਪ੍ਰ... ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਕਾਲਜ ਆਫ਼ ਨਰਸਿੰਗ ਦੀਆਂ ਮੈਡੀਕਲ ਸੇਵਾਵਾਂ ਪ੍ਰਸੰਸਾਯੋਗ- ਸੁਭਾਸ਼ ਬਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।