21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਯਮੁਨਾਨਗਰ ਵਿਖੇ ‘ਵੋਟ ਬਚਾਓ, ਦੇਸ਼ ਬਚਾਓ’ ਰੋਸ ਮਾਰਚ ਅੱਜ

ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਲੋਕਤੰਤਰ ਨੂੰ ਮਜ਼ਬੂਤ ਕਰਨ, ਸੰਵਿਧਾਨ ਦੀ ਰੱਖਿਆ ਕਰਨ ਤੇ ਹਰੇਕ ਨਾਗਰਿਕ ਦੇ ਵੋਟ ਪਾਉਣ ਦੇ ਅਧਿਕਾਰ ਦਾ ਸਨਮਾਨ ਕਰਨ ਲਈ ‘ਵੋਟ ਬਚਾਓ, ਦੇਸ਼ ਬਚਾਓ’ ਦੇ ਨਾਅਰੇ ਹੇਠ 22 ਅਕਤੂਬਰ ਨੂੰ ਯਮੁਨਾਨਗਰ ਵਿਚ ਇਕ ਰੋਸ ਮਾਰਚ ਕੀਤਾ ਜਾਵੇਗਾ। ਇਹ ਮਾਰਚ ਸ਼ਾਮ 4 ਵਜੇ ਭਗਤ ਸਿੰਘ ਚੌਕ (ਫੁਵਾਰਾ ਚੌਕ) ਤੋਂ ਸ਼ੁਰੂ ਹੋਵੇਗਾ ਤੇ ਅਗਰਸੇਨ ਚੌਕ (ਰੇਲਵੇ ਸਟੇਸ਼ਨ ਚੌਕ) ‘ਤੇ ਸਮਾਪਤ ਹੋਵੇਗਾ।

ਅਜੀਤ ਡੈਸਕ 22-10-2026
ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਲੋਕਤੰਤਰ ਨੂੰ ਮਜ਼ਬੂਤ ਕਰਨ, ਸੰਵਿਧਾਨ ਦੀ ਰੱਖਿਆ ਕਰਨ ਤੇ ਹਰੇਕ ਨਾਗਰਿਕ ਦੇ ਵੋਟ ਪਾਉਣ ਦੇ ਅਧਿਕਾਰ ਦਾ ਸਨਮਾਨ ਕਰਨ ਲਈ ‘ਵੋਟ ਬਚਾਓ, ਦੇਸ਼ ਬਚਾਓ’ ਦੇ ਨਾਅਰੇ ਹੇਠ 22 ਅਕਤੂਬਰ ਨੂੰ ਯਮੁਨਾਨਗਰ ਵਿਚ ਇਕ ਰੋਸ ਮਾਰਚ ਕੀਤਾ ਜਾਵੇਗਾ। ਇਹ ਮਾਰਚ ਸ਼ਾਮ 4 ਵਜੇ ਭਗਤ ਸਿੰਘ ਚੌਕ (ਫੁਵਾਰਾ ਚੌਕ) ਤੋਂ ਸ਼ੁਰੂ ਹੋਵੇਗਾ ਤੇ ਅਗਰਸੇਨ ਚੌਕ (ਰੇਲਵੇ ਸਟੇਸ਼ਨ ਚੌਕ) ‘ਤੇ ਸਮਾਪਤ ਹੋਵੇਗਾ। ਇਸ ਮੌਕੇ ਪਿਹੋਵਾ ਦੇ ਵਿਧਾਇਕ ਮਨਦੀਪ ਸਿੰਘ ਚੱਠਾ ਮੁੱਖ ਮਹਿਮਾਨ ਹੋਣਗੇ। ਯਮੁਨਾਨਗਰ ਸ਼ਹਿਰੀ ਬਲਾਕ ਪ੍ਰਧਾਨ ਲਕਸ਼ਮਣ ਵਿਨਾਇਕ ਨੇ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਸਮਾਨਤਾ ਦੀ ਗਰੰਟੀ ਦਿੰਦਾ ਹੈ, ਹਰ ਯੋਗ ਨਾਗਰਿਕ ਦੀ ਵੋਟ ਦਾ ਬਰਾਬਰ ਅਧਿਕਾਰ ਹੁੰਦਾ ਹੈ।
ਪਿਛਲੀ ਖ਼ਬਰ ਸ਼ਾਲੂ ਜਿੰਦਲ ਨੂੰ ਮਹਿਲਾ ਸਿਹਤ ਤੇ ਸਸ਼ਕਤੀਕਰਨ ਦੇ ਖੇਤਰ ਵਿਚ ‘ਸੀ.ਐਸ.ਆਰ. ਪਰਸਨ ਆਫ ਦ ਈਅਰ’ ਪੁਰਸਕਾਰ ਨਾਲ ਕੀਤਾ ਸਨਮਾਨ... ਅਗਲੀ ਖ਼ਬਰ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੇ ਲਾਂਘੇ ’ਚ ਕਿਸੇ ਪਾਬੰਦੀ ਤੋਂ ਦਿੱਲੀ ਕਮੇਟੀ ਨੇ ਕੀਤਾ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।