18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੁਕੰਦ ਨੈਸ਼ਨਲ ਕਾਲਜ ਵਿਖੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ

ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਮੁਕੰਦ ਨੈਸ਼ਨਲ ਕਾਲਜ ਦੇ ਸਾਈਬਰ ਸੁਰੱਖਿਆ ਸੈੱਲ ਨੇ 16 ਅਕਤੂਬਰ ਨੂੰ ਇਕ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ। ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਦੇਸ਼ ਵਿਚ ਵੱਧ ਰਹੇ ਸਾਈਬਰ ਅਪਰਾਧ ਬਾਰੇ ਜਾਗਰੂਕ ਕਰਨਾ ਤੇ ਇਸ ਤੋਂ ਸਾਵਧਾਨ ਅਤੇ ਸੁਰੱਖਿਅਤ ਰਹਿਣ ਦੇ ਉਪਾਵਾਂ ‘ਤੇ ਧਿਆਨ ਕੇਂਦਰਿਤ ਕਰਨਾ ਸੀ।

ਅਜੀਤ ਡੈਸਕ 18-10-2026
ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਮੁਕੰਦ ਨੈਸ਼ਨਲ ਕਾਲਜ ਦੇ ਸਾਈਬਰ ਸੁਰੱਖਿਆ ਸੈੱਲ ਨੇ 16 ਅਕਤੂਬਰ ਨੂੰ ਇਕ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ। ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਦੇਸ਼ ਵਿਚ ਵੱਧ ਰਹੇ ਸਾਈਬਰ ਅਪਰਾਧ ਬਾਰੇ ਜਾਗਰੂਕ ਕਰਨਾ ਤੇ ਇਸ ਤੋਂ ਸਾਵਧਾਨ ਅਤੇ ਸੁਰੱਖਿਅਤ ਰਹਿਣ ਦੇ ਉਪਾਵਾਂ ‘ਤੇ ਧਿਆਨ ਕੇਂਦਰਿਤ ਕਰਨਾ ਸੀ। ਕਾਲਜ ਦੇ ਸਾਰੇ ਫੈਕਲਟੀ ਦੇ ਵਿਦਿਆਰਥੀਆਂ ਨੇ ਇਸ ਕੁਇਜ਼ ਮੁਕਾਬਲੇ ਵਿਚ ਹਿੱਸਾ ਲਿਆ ਜਿਸ ਵਿਚ ਲਗਭਗ 20 ਬਹੁ-ਚੋਣ ਵਾਲੇ ਪ੍ਰਸ਼ਨ ਸ਼ਾਮਿਲ ਸਨ। ਇਹ ਪ੍ਰੋਗਰਾਮ ਸਾਈਬਰ ਸੁਰੱਖਿਆ ਸੈੱਲ ਦੇ ਕੋਆਰਡੀਨੇਟਰ ਡਾ. ਨਿਤਿਆ ਕੌਸ਼ਿਕ, ਡਾ. ਪੂਜਾ ਰਾਣੀ ਤੇ ਸਹਾਇਕ ਪ੍ਰੋਫੈਸਰ ਸੁਨੈਨਾ ਦੁਆਰਾ ਕਰਵਾਇਆ ਗਿਆ ਸੀ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨੋਹਰ ਗੋਇਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਸਫਲ ਪ੍ਰੋਗਰਾਮ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।
ਪਿਛਲੀ ਖ਼ਬਰ ਵਿਸ਼ਵ ਭੋਜਨ ਦਿਵਸ ’ਤੇ ਜਾਗਰੂਕਤਾ ਸਮਾਰੋਹ ਕਰਵਾਇਆ ਅਗਲੀ ਖ਼ਬਰ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਵਿਚੋਂ ਨਵੀਨਤਾ ਲਈ ਨਵੇਂ ਵਿਚਾਰ ਉੱਭਰਦੇ ਹਨ- ਮਨੀਸ਼ਾ ਅਗਰਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।