04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਵਿਧਾਇਕ ਬੁੱਧ ਰਾਮ ਨੇ ਅਨਾਜ ਮੰਡੀ ’ ਚ ਬਾਸਮਤੀ ਦੀ ਬੋਲੀ ਸ਼ੁਰੂ ਕਰਵਾਈ

ਬੁਢਲਾਡਾ, 3 ਅਕਤੂਬਰ (ਸੁਨੀਲ ਮਨਚੰਦਾ)- ਹਲਕਾ ਵਿਧਾਇਕ ਬੁੱਧ ਰਾਮ ਵਲੋਂ ਸਥਾਨਕ ਅਨਾਜ ਮੰਡੀ ਵਿਚ ਬਾਸਮਤੀ ਝੋਨੇ ਦੀ ਬੋਲੀ ਦਾ ਕੰਮ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਬੋਲੀ ਸ਼ੁਰੂ ਕਰਵਾਉਣ ਉਪਰੰਤ ਦੱਸਿਆ ਕਿ ਬੁਢਲਾਡਾ ਮੰਡੀ ’ਚ ਹੁਣ ਤੱਕ ਕਰੀਬ 800 ਟਨ ਬਾਸਮਤੀ ਆ ਚੁੱਕੀ ਹੈ ਅਤੇ ਆਮਦ ਲਗਾਤਾਰ ਜਾਰੀ ਹੈ।

ਅਜੀਤ ਡੈਸਕ 04-10-2026
ਬੁਢਲਾਡਾ, 3 ਅਕਤੂਬਰ (ਸੁਨੀਲ ਮਨਚੰਦਾ)- ਹਲਕਾ ਵਿਧਾਇਕ ਬੁੱਧ ਰਾਮ ਵਲੋਂ ਸਥਾਨਕ ਅਨਾਜ ਮੰਡੀ ਵਿਚ ਬਾਸਮਤੀ ਝੋਨੇ ਦੀ ਬੋਲੀ ਦਾ ਕੰਮ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਬੋਲੀ ਸ਼ੁਰੂ ਕਰਵਾਉਣ ਉਪਰੰਤ ਦੱਸਿਆ ਕਿ ਬੁਢਲਾਡਾ ਮੰਡੀ ’ਚ ਹੁਣ ਤੱਕ ਕਰੀਬ 800 ਟਨ ਬਾਸਮਤੀ ਆ ਚੁੱਕੀ ਹੈ ਅਤੇ ਆਮਦ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਾਲ-ਨਾਲ ਚੁਕਾਈ ਵੀ ਕੀਤੀ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਫ਼ਸਲ ਦੀ ਖ਼ਰੀਦ ਅਤੇ ਚੁਕਾਈ ਨੂੰ ਸੁਚਾਰੂ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਫ਼ਸਲ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ ਅਤੇ ਮੰਡੀਆਂ ’ਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।” ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਸੁਨੀਲ ਸ਼ੈਂਟੀ ਸਕੱਤਰ ਵਾਪਾਰੀ ਵਿੰਗ, ਪ੍ਰਬੀਨ ਕੁਮਾਰ ਸਾਬਕਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਬੁਢਲਾਡਾ, ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ ਸ਼ੀਮਾਰ, ਮਹਿੰਦਰ ਪਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਬਿਜਲੀ ਉਪਕਰਨ ਤੇ ਤੇਲ ਚੋਰੀ ਦੇ ਮਾਮਲੇ ’ਚ ਤਿੰਨ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।