30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਤਿਹਾੜ ਜੇਲ੍ਹ ਵਿਚ ਹੋਇਆ ਸਕਿਲ ਟੇਲੈਂਟ ਹੰਟ 2026 ਦੇ ਗਰੈਂਡ ਫਿਨਾਲੇ

ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਜੇਲ੍ਹ ਪ੍ਰਸ਼ਾਸਨ ਅਤੇ ਐਨ.

ਅਜੀਤ ਡੈਸਕ 30-09-2026
ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਜੇਲ੍ਹ ਪ੍ਰਸ਼ਾਸਨ ਅਤੇ ਐਨ.ਜੀ.ਓ. ਆਰਟ ਕਰੀਐਂਸ ਸੁਸਾਇਟੀ ਦੇ ਸਾਂਝੀ ਅਗਵਾਈ ਵਿਚ ਸੈਂਟਰਲ ਜੇਲ੍ਹ 8/9 ਤਿਹਾੜ ਸਕਿਲ ਟੇਲੈਂਟ ਹੰਟ 2026 ਦੇ ਗਰੈਂਡ ਫਿਨਾਲੇ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਬੰਦੀਆਂ (ਕੈਦੀਆਂ) ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰ ਕੇ ਉਨ੍ਹਾਂ ਦੇ ਕੌਸ਼ਲ ਵਿਕਾਸ ਦੇ ਰਾਹੀਂ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਇਸ ਪ੍ਰੋਗਰਾਮ ਵਿਚ ਬੰਦੀਆਂ (ਕੈਦੀਆਂ) ਨੇ ਗੀਤ, ਨ੍ਰਿਤ, ਚਿੱਤਰਕਲਾ, ਕਵਿਤਾ ਪਾਠ ਅਤੇ ਹੋਰ ਸਾਹਿਤ ਦੀਆਂ ਵਿਧਾਵਾ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਦੀ ਪ੍ਰਤਿਭਾ ਨੂੰ ਜਾਂਚਣ ਲਈ ਗਾਇਕ ਭੁਪਿੰਦਰ ਭੂਪੀ, ਦੀਪਕ ਰਾਣਾ, ਖੁਸ਼ਬੂ ਲਤਾ, ਸਾਜਿਦ ਅਲੀ ਮੌਜੂਦ ਸਨ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਪੰਕਜ ਕੁਮਾਰ (ਆਈ.ਏ.ਐਸ.) ਤੇ ਕੁਲਦੀਪ ਸਿੰਘ (ਦਾਨਿਕਸ) ਸਨ। ਇਸ ਮੌਕੇ ਅਨੰਦ ਮੋਹਨ (ਆਈ.ਪੀ.ਐਸ.) ਧੀਰਜ ਮਾਥੁਰ ਨੇ ਕਾਫੀ ਯੋਗਦਾਨ ਦਿੱਤਾ।
ਪਿਛਲੀ ਖ਼ਬਰ ਪੁਲਿਸ ਨੇ 5 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ ਅਗਲੀ ਖ਼ਬਰ ਐਸ ਡੀ ਐਮ ਟੋਹਾਣਾ ਆਕਾਸ਼ ਸ਼ਰਮਾ ਨੇ ਪੀ.ਐਮ ਸ਼੍ਰੀ ਵਿਦਿਆਲਿਆ ਗਾਜੂਵਾਲਾ ਦਾ ਅਚਨਚੇਤ ਨਿਰੀਖਣ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।