24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਔਜਲਾ ਨੇ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਤੇ ਐਸ.ਆਈ.ਆਰ. ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ, 23 ਸਤੰਬਰ(ਜਗਤਾਰ ਸਿੰਘ)- ਪੰਜਾਬ ਤੋਂ ਕਾਂਗਰਸੀ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰ ਮਿਲਣੀ ਦੌਰਾਨ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਤੇ ਕੇਂਦਰ ਸਰਕਾਰ ਵੱਲੋਂ ਵੋਟਿੰਗ ਪ੍ਰਣਾਲੀ ਤੇ ਐਸ. ਆਈ.

ਅਜੀਤ ਡੈਸਕ 24-09-2026
ਨਵੀਂ ਦਿੱਲੀ, 23 ਸਤੰਬਰ(ਜਗਤਾਰ ਸਿੰਘ)- ਪੰਜਾਬ ਤੋਂ ਕਾਂਗਰਸੀ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰ ਮਿਲਣੀ ਦੌਰਾਨ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਤੇ ਕੇਂਦਰ ਸਰਕਾਰ ਵੱਲੋਂ ਵੋਟਿੰਗ ਪ੍ਰਣਾਲੀ ਤੇ ਐਸ.ਆਈ.ਆਰ. ਵਿਚ ਕੀਤੀਆਂ ਜਾ ਰਹੀਆਂ ਗੜਬੜੀਆਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ‘ ਤੇ ਤਿੱਖੇ ਹਮਲੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ‘ਆਪ’ ਸਰਪੰਚ ਦੇ ਪਤੀ ਦੇ ਕਤਲ ਦੀ ਉੱਚ-ਪੱਧਰੀ ਜਾਂਚ ਜਾਂਚ ਦੀ ਮੰਗ ਵੀ ਕੀਤੀ। ਕਾਨਫ਼ਰੰਸ ਦੌਰਾਨ ਔਜਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਤੇ ਐਸ.ਆਈ.ਆਰ. ਪ੍ਰਕਿਰਿਆ ’ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਏਜੰਸੀਆਂ ਤੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਧੱਕੇ ਨਾਲ ਵੋਟਾਂ ਕੱਟੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਪੂਰੀ ਵਿਰੋਧੀ ਧਿਰ ਲਗਾਤਾਰ ਇਸ ਮੁੱਦੇ ਨੂੰ ਚੁੱਕ ਰਹੀ ਹੈ ਕਿਉਂਕਿ ਐਸ.ਆਈ.ਆਰ. ਤਹਿਤ ਧੱਕੇ ਨਾਲ ਹੀ ਲੱਖਾਂ ਦੀ ਗਿਣਤੀ ਵਿਚ ਵੋਟਰਾਂ ਦੇ ਨਾਮ ਵੋਟਰ ਸੂਚੀ ਵਿਚੋਂ ਹਟਾਏ ਜਾ ਰਹੇ ਹਨ। ਇਸ ਲਈ ਉਨ੍ਹਾਂ ਬੀਤੇ ਸਮੇਂ ਹੋਈਆਂ ਮਹਾਰਾਸ਼ਟਰ ਤੇ ਹਰਿਆਣਾ ਦੀਆਂ ਚੋਣਾਂ ਦਾ ਹਵਾਲਾ ਵੀ ਦਿੱਤਾ ਤੇ ਕਿਹਾ ਕਿ ਵਿਰੋਧੀ ਧਿਰ ਦੇ ਸਮਰਥਕਾਂ ਦੀਆਂ ਵੋਟਾਂ ਵੱਡੇ ਪੱਧਰ ‘ਤੇ ਕੱਟੀਆਂ ਗਈਆਂ । ਉਨ੍ਹਾਂ ਮੰਗ ਕੀਤੀ ਕਿ ਐਸ.ਆਈ.ਆਰ. ਰਾਹੀਂ ਹੋਈਆਂ ਗੜਬੜੀਆਂ ਵਾਲੀਆਂ ਚੋਣਾਂ ਨੂੰ ਰੱਦ ਕੀਤਾ ਜਾਵੇ ਤੇ ਦੇਸ਼ ‘ਚ ਪੂਰੀ ਤਰ੍ਹਾਂ ਨਿਰਪੱਖ ਤੇ ਲੋਕਤੰਤਰੀ ਤਰੀਕੇ ਨਾਲ ਚੋਣਾਂ ਕਰਵਾਈਆਂ ਜਾਣ। ਕਾਨਫ਼ਰੰਸ ਦੌਰਾਨ ਔਜਲਾ ਨੇ ‘ਆਪ’ ਸਰਪੰਚ ਦੇ ਪਤੀ ਦੇ ਕਤਲ ਦੀ ਉੱਚ-ਪੱਧਰੀ ਜਾਂਚ ਜਾਂਚ ਦੀ ਮੰਗ ਵੀ ਕੀਤੀ।
ਪਿਛਲੀ ਖ਼ਬਰ ਘਰਾਂ ’ਚ ਰਹਿਣ ਵਾਲੇ ਕਿਰਾਏਦਾਰਾਂ ਤੇ ਦੁਕਾਨਾਂ ’ਚ ਕੰਮ ਕਰਨ ਵਾਲੇ ਸਹਾਇਕਾਂ ਦੀ ਤਸਦੀਕ ਕਰਨ ’ਚ ਲਾਪਰਵਾਹੀ ਨਾ ਵਰਤੋ: ਐਸ... ਅਗਲੀ ਖ਼ਬਰ ਸ਼ੁਭ ਕਰਮ ਸੇਵਾ ਸੁਸਾਇਟੀ (ਦਿੱਲੀ) ਵੱਲੋਂ ਡਾਕੂਮੈਂਟਰੀ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।