24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਚਾਰ ਮਾਮਲਿਆਂ ਵਿਚ ਸ਼ਾਮਿਲ ਚੋਰ ਨੂੰ ਪੁਲਿਸ ਨੇ ਕੀਤਾ ਕਾਬੂ

ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਵੀ ਜ਼ਿਲ੍ਹੇ ਦੀ ਏ.

ਅਜੀਤ ਡੈਸਕ 24-09-2026
ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਵੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਦੀ ਟੀਮ ਨੇ ਝਪਟਮਾਰ ਤੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 4 ਮੋਬਾਈਲ ਫ਼ੋਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਵਿਅਕਤੀ ਪਹਿਲਾਂ 4 ਮਾਮਲਿਆਂ ਵਿਚ ਸ਼ਾਮਿਲ ਹੈ।ਇਹ ਮਾਮਲੇ ਵੱਖ-ਵੱਖ ਥਾਣਿਆਂ ਵਿਚ ਚਲ ਰਹੇ ਹਨ। ਇਸ ਵਿਅਕਤੀ ਦਾ ਨਾਂਅ ਰੋਹਿਤ ਕੁਮਾਰ (21) ਹੈ ਜੋ ਕਿ ਜਵਾਲਾ ਨਗਰ, ਸ਼ਾਹਦਰਾ, ਦਿੱਲੀ ਦਾ ਨਿਵਾਸੀ ਹੈ। ਇਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ ਅਤੇ ਆਪਣੀਆਂ ਪ੍ਰੇਮਿਕਾਵਾਂ ’ਤੇ ਪੈਸਾ ਖ਼ਰਚ ਕਰਨ ਦਾ ਸ਼ੋਕ ਵੀ ਰੱਖਦਾ ਹੈ, ਜਿਸ ਕਰਕੇ ਉਹ ਇਸ ਧੰਦੇ ਵਿਚ ਸ਼ਾਮਿਲ ਹੈ। ਪੁਲਿਸ ਨੇ ਖੁਫੀਆ, ਸੀ.ਸੀ.ਟੀ.ਵੀ. ਵਿਸ਼ਲੇਸ਼ਣ, ਤਕਨੀਕੀ ਜਾਣਕਾਰੀ ਅਤੇ ਫੀਲਡ ਨਿਗਰਾਨੀ ਦੇ ਆਧਾਰ ’ਤੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਸ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਦੇ ਸਾਥੀਆਂਂ ਦਾ ਵੀ ਪਤਾ ਕਰ ਰਹੀ ਹੈ ਜੋ ਇਸ ਦੇ ਨਾਲ ਇਸ ਧੰਦੇ ਵਿਚ ਸ਼ਾਮਿਲ ਹਨ।
ਪਿਛਲੀ ਖ਼ਬਰ ਸ਼ੁਭ ਕਰਮ ਸੇਵਾ ਸੁਸਾਇਟੀ (ਦਿੱਲੀ) ਵੱਲੋਂ ਡਾਕੂਮੈਂਟਰੀ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਅਗਲੀ ਖ਼ਬਰ ਸੰਤ ਰਾਜਿੰਦਰ ਸਿੰਘ ਦੁਨੀਆ ਵਿਚ ਅਧਿਆਤਮਿਕ ਗਿਆਨ ਫੈਲਾ ਰਹੇ ਹਨ - ਰੇਖਾ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।