07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਜ਼ਬਤ

ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਨਾਰਥ ਈਸਟ ਜ਼ਿਲ੍ਹੇ ਦੀ ਪੁਲਿਸ ਦੇ ਵਿਸ਼ੇਸ਼ ਸਟਾਫ ਨੇ ਨਾਜਾਇਜ਼ ਸ਼ਰਾਬ ਦੇ 1576 ਕੁਆਰਟਰ ਫੜੇ ਹਨ, ਜੋ ਕਿ ਜਾਫਰਾਬਾਦ ਦੇ ਇਕ ਗੁਦਾਮ ਵਿਚ ਰੱਖੇ ਹੋਏ ਸਨ।

ਅਜੀਤ ਡੈਸਕ 07-09-2026
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਨਾਰਥ ਈਸਟ ਜ਼ਿਲ੍ਹੇ ਦੀ ਪੁਲਿਸ ਦੇ ਵਿਸ਼ੇਸ਼ ਸਟਾਫ ਨੇ ਨਾਜਾਇਜ਼ ਸ਼ਰਾਬ ਦੇ 1576 ਕੁਆਰਟਰ ਫੜੇ ਹਨ, ਜੋ ਕਿ ਜਾਫਰਾਬਾਦ ਦੇ ਇਕ ਗੁਦਾਮ ਵਿਚ ਰੱਖੇ ਹੋਏ ਸਨ। ਇਹ ਸ਼ਰਾਬ ਕੇਵਲ ਹਰਿਆਣੇ ਵਿਚ ਵਿਕਰੀ ਲਈ ਸੀ। ਪੁਲਿਸ ਦੇ ਵਿਸ਼ੇਸ਼ ਸਟਾਫ ਨੇ ਗੁਦਾਮ ਦੇ ਮਾਲਿਕ ਦੀਪਕ ਉਰਫ ਚੰਪਾ (28) ਨਿਵਾਸੀ ਛੱਜੂਪੁਰ ਦਿੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਾਫ਼ਰਾਬਾਦ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ। ਦੀਪਕ ਉਰਫ ਚੰਪਾ ਪਹਿਲਾਂ ਚੋਰੀ ਲੁੱਟਮਾਰ ਦੇ 17 ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਇਹ ਫੜੀ ਗਈ ਸ਼ਰਾਬ ਅੱਗੋਂ ਕਿਤੇ ਭੇਜੀ ਜਾਣੀ ਸੀ। ਇਸ ਮਾਮਲੇ ਪ੍ਰਤੀ ਪੁਲਿਸ ਨੂੰ ਕਿਸੇ ਕੋਲੋਂ ਜਾਣਕਾਰੀ ਮਿਲੀ ਸੀ ਕਿ ਗੁਦਾਮ ਵਿਚ ਸ਼ਰਾਬ ਰੱਖੀ ਗਈ ਹੈ ਜਿਸ ਦੇ ਆਧਾਰ ’ਤੇ ਪੁਲਿਸ ਨੇ ਇਕ ਟੀਮ ਬਣਾ ਕੇ ਗੁਦਾਮ ’ਤੇ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਬਰਾਮਦ ਕਰ ਲਈ। ਇਹ ਗੁਦਾਮ ਸਬਜ਼ੀ ਮੰਡੀ, ਪ੍ਰਾਇਮਰੀ ਸਕੂਲ ਦੇ ਨੇੜੇ ਹੈ। ਪੁਲਿਸ ਦੀਪਕ ਤੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਨਾਲ ਹੀ ਇਸ ਦੇ ਸਾਰੇ ਨੈਟਵਰਕ ਦੇ ਬਾਰੇ ਵੀ ਪਤਾ ਕਰਨ ਵਿਚ ਜੁਟੀ ਹੋਈ ਹੈ।
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ. ਪਿਹੋਵਾ ਵਿਖੇ ਨੌਕਰੀ ਮੇਲਾ ਅੱਜ ਅਗਲੀ ਖ਼ਬਰ ਬੇਸਹਾਰਾ ਪਸ਼ੂਆਂ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।