26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਾਬਾ ਲੱਖਾ ਸਿੰਘ ਦੀ ਦਸ ਦਿਨੀਂ ਗੁਰਮਤਿ ਪ੍ਰਚਾਰ ਫੇਰੀ

ਇੰਦੌਰ : 25 ਅਗਸਤ (ਰਤਨਜੀਤ ਸਿੰਘ ਸ਼ੈਰੀ)-ਅਸੀਂ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਜਾਈਏ ਤਾਂ ਲਾਹਾ ਦੁਗੁਣਾ ਮਿਲਦਾ ਹੈ । ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁਰਮਤਿ ਵਾਲੇ ਪਾਸੇ ਲਾਓ ,ਇਹ ਸਾਡੀ ਕੌਮ ਦੀ ਪਨੀਰੀ ਹੈ ,ਇਹ ਹੀ ਕੌਮ ਦੇ ਵਾਰਸ ਹਨ ।

ਅਜੀਤ ਡੈਸਕ 26-08-2026
ਇੰਦੌਰ : 25 ਅਗਸਤ (ਰਤਨਜੀਤ ਸਿੰਘ ਸ਼ੈਰੀ)-ਅਸੀਂ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਜਾਈਏ ਤਾਂ ਲਾਹਾ ਦੁਗੁਣਾ ਮਿਲਦਾ ਹੈ । ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁਰਮਤਿ ਵਾਲੇ ਪਾਸੇ ਲਾਓ ,ਇਹ ਸਾਡੀ ਕੌਮ ਦੀ ਪਨੀਰੀ ਹੈ ,ਇਹ ਹੀ ਕੌਮ ਦੇ ਵਾਰਸ ਹਨ । ਇਹ ਵਿਚਾਰ ਗੁਰਦੁਵਾਰਾ ਦਾਤਾ ਬੰਦੀਛੋੜ ਕਿਲਾ ਗਵਾਲੀਅਰ ਦੇ ਮੁੱਖ ਪ੍ਰਬੰਧਕ ਬਾਬਾ ਲੱਖਾ ਸਿੰਘ ਦੇ ਸਨ ਜਿਨ੍ਹਾਂ ਨੇ ਆਪਣੀ ਪ੍ਰਚਾਰ ਫੇਰੀ ਦੌਰਾਨ ਇੰਦੌਰ ਵਿੱਚ ਸੰਗਤਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ । ਬਾਬਾ ਲੱਖਾ ਸਿੰਘ ਜੀ ਨੇ ਕਿਲਾ ਗਵਾਲੀਅਰ ਦੇ ਪ੍ਰਬੰਧ ਹੇਠਾਂ ਚੱਲ ਰਹੇ ਵਿਭਿੰਨ ਵਿਦਿਅਕ ਅਦਾਰਿਆਂ ਦੀ ਪ੍ਰਾਪਤੀ ਬਾਰੇ ਦੱਸਿਆ । ਉਨ੍ਹਾਂ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਵਲੋਂ ਚਲਾਏ ਜਾ ਰਹੇ ਖਡੂਰ ਸਾਹਿਬ ਵਿਖੇ ‘ਨਿਸ਼ਾਨ ਏ ਸਿੱਖੀ ‘ ਬਾਰੇ ਵੀ ਦੱਸਿਆ । ਇੰਦੌਰ ’ਚ ਬਾਬਾ ਲੱਖਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਵਾਸ ਨਾਕਾ,ਵਿਸ਼ਨੁਪੁਰੀ,ਪਿੱਪਲੀਆ ਰਾਓ ਤੇ ਨਿਊ ਰਾਣੀ ਬਾਗ ਦੀਆਂ ਸੰਗਤਾਂ ਨਾਲ ਬਚਨ ਬਿਲਾਸ ਸਾਂਝੇ ਕੀਤੇ । ਲੇਖਕ ਜਸਮੀਤ ਸਿੰਘ ਭਾਟੀਆ ਨੇ ਬਾਬਾ ਜੀ ਨੂੰ ਆਪਣੀ ਪੁਸਤਕ “ਅਕਾਲ ਮਾਰਗ” ਵੀ ਭੇਟ ਕੀਤੀ ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਟੀਮਾਂ ਨੇ 1 ਜਨਵਰੀ 2026 ਤੋਂ ਲੈ ਕੇ ਹੁਣ ਤੱਕ ਲੱਖਾਂ ਰੁ. ਦੇ ਨਸ਼ੇ ਬਰਾਮਦ ਕੀਤੇ-ਕਮਲਦੀਪ ਗੋਇਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਆਪਣਾ 5ਵਾਂ ਸਥਾਪਨਾ ਦਿਵਸ ਮਨਾਇਆ ਵੱਖ-ਵੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।