04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੁਲਿਸ ਨੇ ਝਪਟਮਾਰ ਕੀਤਾ ਗ੍ਰਿਫ਼ਤਾਰ

ਅਜੀਤ ਡੈਸਕ 09-07-2026
ਨਵੀਂ ਦਿੱਲੀ, 8 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰ ਪੱਛਮੀ ਜ਼ਿਲ੍ਹੇ ਦੇ ਥਾਣਾ ਕੇਸ਼ਵਪੁਰਮ ਦੀ ਪੁਲਿਸ ਨੇ ਇਕ ਝਪਟਮਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਨਾਂਅ ਅਮਨ ਉਰਫ਼ ਅਮਾਨੀ (19) ਨਿਵਾਸੀ ਵਜ਼ੀਰਪੁਰ ਦਿੱਲੀ ਹੈ। ਪੁਲਿਸ ਨੇ ਇਸ ਦੇ ਕੋਲੋਂ ਤਿੰਨ ਮੋਬਾਈਲ, ਇਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਮਾਮਲੇ ’ਚ ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਰਤਾਨੀਆ ਚੌਕ ਦੇ ਕੋਲ ਲਾਰੈਂਸ ਰੋਡ ’ਤੇ ਜਾ ਰਿਹਾ ਸੀ ਅਤੇ ਉਸ ਦੇ ਕੋਲ ਮੋਟਰਸਾਈਕਲ ਸਵਾਰ ਕਿਸ ਅਣਪਛਾਤੇ ਵਿਅਕਤੀ ਨੇ ਮੋਬਾਈਲ ਝਪਟ ਲਿਆ ਅਤੇ ਮੌਕੇ ਤੋਂ ਹੀ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਤਕਨੀਕੀ ਜਾਣਕਾਰੀ ਲੈ ਕੇ ਝਪਟਮਾਰ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਜਾਂਚ ਤੋਂ ਪਤਾ ਲੱਗਾ ਕਿ ਫੜੇ ਗਏ ਝਪਟਮਾਰ ਦੇ ਵਿਰੁੱਧ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਪੁਲਿਸ ਇਸ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ।
ਪਿਛਲੀ ਖ਼ਬਰ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਪਿੰਡਾਂ ਦੇ ਵਸਨੀਕ ਕਰ ਰਹੇ ਮੁਸ਼ਕਿਲਾਂ ਦਾ ਸਾਹਮਣਾ ਅਗਲੀ ਖ਼ਬਰ ਸੂਰਵੀਰ ਸੇਵਕ ਦਲ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਇਆ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।