08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਟੋਹਾਣਾ ਦੇ ਮਾਡਲ ਟਾਊਨ (ਹੁੱਡਾ ਕਾਲੋਨੀ) ਵਾਸੀਆਂ ਨੇ ਪ੍ਰਸ਼ਾਸਨ ਦੀ ਨਾਜਾਇਜ਼ ਉਸਾਰੀ ਵਿਰੁੱਧ ਕਾਰਵਾਈ ’ਤੇ ਅਮਲ ਕੀਤਾ

ਅਜੀਤ ਡੈਸਕ 05-07-2026
ਟੋਹਾਣਾ, 4 ਜੁਲਾਈ (ਮਨਜੀਤ ਸਿੰਘ)-ਨਗਰ ਪਰਿਸ਼ਦ ਵੱਲੋਂ ਨਾਜਾਇਜ਼ ਕਬਜ਼ੇ ਅਤੇ ਉਸਾਰੀਆਂ ਹਟਾਉਣ ਲਈ 9 ਜੁਲਾਈ 2026 ਤੱਕ ਦਾ ਸਮਾਂ ਦਿੱਤੇ ਜਾਣ ਤੋਂ ਬਾਅਦ ਮਾਡਲ ਟਾਊਨ (ਹੁੱਡਾ ਕਾਲੋਨੀ) ਦੇ ਵਸਨੀਕਾਂ ਨੇ ਪ੍ਰਸ਼ਾਸਨਿਕ ਕਾਰਵਾਈ ਤੋਂ ਪਹਿਲਾਂ ਹੀ ਆਪਣੇ ਪੱਧਰ ‘ਤੇ ਨਾਜਾਇਜ਼ ਉਸਾਰੀਆਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਡਲ ਟਾਊਨ (ਹੁੱਡਾ ਕਲੋਨੀ) ਦੇ ਵਸਨੀਕ ਧੰਨ ਰਾਜ ਨੇ ਦੱਸਿਆ ਕਿ ਨੋਟਿਸ ਮਿਲਣ ਤੋਂ ਬਾਅਦ ਕਈ ਲੋਕ ਆਪਣੇ ਘਰਾਂ ਦੇ ਗੇਟਾਂ ਅੱਗੇ ਬਣੇ ਰੈਂਪ, ਲੋਹੇ ਦੀਆਂ ਜਾਲੀਆਂ, ਸ਼ੈੱਡ ਅਤੇ ਹੋਰ ਨਾਜਾਇਜ਼ ਉਸਾਰੀਆਂ ਖੁਦ ਹੀ ਢਾਹ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਮਲਬਾ ਵੀ ਆਪਣੇ ਪੱਧਰ ‘ਤੇ ਸਾਂਭ ਰਹੇ ਹਨ ਤਾਂ ਜੋ ਨਿਰਧਾਰਿਤ ਸਮੇਂ ਤੋਂ ਪਹਿਲਾਂ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਧੰਨ ਰਾਜ ਹੁਣਾਂ ਹੋਰ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਧ ਤੋਂ ਵੱਧ ਦਰੱਖਤ ਲਗਾਉਣ ਦੀਆਂ ਮੁਹਿੰਮਾਂ ਚਲਾ ਰਹੀ ਪਰ ਦੂਜੇ ਪਾਸੇ ਲੋਕਾਂ ਵਲੋਂ ਲਗਾ ਕੇ ਪਾਲੇ ਦਰੱਖਤ ਨਜਾਇਜ਼ ਕਹਿ ਕੇ ਪੁੱਟ ਦਿੱਤੇ ਜਾਣਗੇ, ਪਾਰਕਾਂ ਨਸ਼ਟ ਕਰ ਦਿਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਭਾਵੇਂ ਨਗਰ ਪਰਿਸ਼ਦ ਨੇ 9 ਜੁਲਾਈ 2026 ਤੱਕ ਦਾ ਸਮਾਂ ਦਿੱਤਾ ਹੈ, ਪਰ ਕਾਰਵਾਈ ਦੇ ਡਰ ਕਾਰਨ ਕਈ ਪਰਿਵਾਰਾਂ ਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਇਲਾਕਾ ਵਾਸੀਆਂ ਨੇ ਉਮੀਦ ਪ੍ਰਗਟਾਈ ਕਿ ਪ੍ਰਸ਼ਾਸਨ ਲੋਕਾਂ ਨਾਲ ਸਹਿਯੋਗੀ ਰਵੱਈਆ ਅਪਣਾਏਗਾ ਅਤੇ ਜਾਇਜ਼ ਮੰਗਾਂ ‘ਤੇ ਵੀ ਧਿਆਨ ਦੇਵੇਗਾ।
ਪਿਛਲੀ ਖ਼ਬਰ ਪੰਥਕ ਇਕੱਤਰਤਾ ’ਚ ਸ਼ਾਮਿਲ ਹੋਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਤਿਲੋਕੇਵਾਲਾ ਤੋਂ ਰਵਾਨਾ ਅਗਲੀ ਖ਼ਬਰ ਅਮਰਾ ਗ੍ਰੀਨ ਨੇ ਹੁੱਡਾ ਵਿਚ ਚਲਾਈ ਸਫਾਈ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।