07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਮੁੱਚੇ ਵੋਟਰ ਮੁਢਲੀ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਪਣੇ ਨਾਂਅ ਤੇ ਵੇਰਵਿਆਂ ਦੀ ਜਾਂਚ ਕਰਨ : ਜ਼ਿਲ੍ਹਾ ਚੋਣ ਅਫ਼ਸਰ

ਅਜੀਤ ਡੈਸਕ 05-07-2026
ਯਮੁਨਾਨਗਰ, 4 ਜੁਲਾਈ ({ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਪ੍ਰੀਤੀ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ. ਆਰ.) ਮੁਹਿੰਮ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਇਕ ਪਰਿਵਾਰ ਦੇ ਮੈਂਬਰਾਂ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੀਆਂ ਵੋਟਰ ਸੂਚੀਆਂ ‘ਚ ਨਾਂਅ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਇਕ ਸੈਕਟਰ ਜਾਂ ਕਾਲੋਨੀ ਦੋ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਚ ਵੰਡੀ ਹੋਈ ਹੈ ਅਤੇ ਦੋਵੇਂ ਪੋਲਿੰਗ ਸਟੇਸ਼ਨ ਇਕੋ ਇਮਾਰਤ ‘ਚ ਸਥਿਤ ਹਨ। ਨਤੀਜੇ ਵਜੋਂ ਵੋਟਰ ਰਜਿਸਟ੍ਰੇਸ਼ਨ ਲਈ ਫਾਰਮ 6 ਕਿਸੇ ਹੋਰ ਬੀ. ਐਲ. ਓ. ਨੂੰ ਦਿੱਤਾ ਗਿਆ ਸੀ ਅਤੇ ਪਰਿਵਾਰ ਦੇ ਸਾਰੇ ਮੈਂਬਰ ਇਕੋ ਪੋਲਿੰਗ ਸਟੇਸ਼ਨ ਦੀ ਬਜਾਏ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਰਜਿਸਟਰਡ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ‘ਚ ਸੰਬੰਧਿਤ ਬੂਥ ਲੈਵਲ ਅਫ਼ਸਰ (ਬੀ. ਐਲ. ਓਜ਼) ਆਪੋ-ਆਪਣੇ ਪੋਲਿੰਗ ਖੇਤਰਾਂ ‘ਚ ਵੋਟਰਾਂ ਨੂੰ ਗਣਨਾ ਫਾਰਮ ਵੰਡਣਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਪ੍ਰਾਪਤ ਕਰਨਗੇ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਉਨ੍ਹਾਂ ਨੂੰ ਡਿਜੀਟਾਈਜ਼ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਯੋਗ ਵੋਟਰਾਂ ਨੂੰ ਆਪਣੇ ਗਣਨਾ ਫਾਰਮ ਸੰਬੰਧਿਤ ਬੀ. ਐਲ. ਓ. ਨੂੰ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਰਿਵਾਰ ਭਵਿੱਖ ‘ਚ ਸਾਰੇ ਯੋਗ ਵੋਟਰਾਂ ਨੂੰ ਇਕੋ ਪੋਲਿੰਗ ਸਟੇਸ਼ਨ ‘ਤੇ ਸੂਚੀਬੱਧ ਕਰਨਾ ਚਾਹੁੰਦਾ ਹੈ ਤਾਂ ਕੋਈ ਵੀ ਮੈਂਬਰ ਮੁੱਢਲੀ ਵੋਟਰ ਸੂਚੀ 2026 ਦੇ ਪ੍ਰਕਾਸ਼ਨ ਤੋਂ ਬਾਅਦ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਫਾਰਮ ਨੰ. 8 ਭਰ ਕੇ ਪੋਲਿੰਗ ਸਟੇਸ਼ਨ ਬਦਲਣ ਦੀ ਬੇਨਤੀ ਕਰ ਸਕਦਾ ਹੈ। ਇਸ ਤੋਂ ਇਲਾਵਾ ਨਵੇਂ ਯੋਗ ਵਿਅਕਤੀਆਂ ਨੂੰ ਫਾਰਮ ਨੰ. 6 ਨੂੰ ਸਹੀ ਢੰਗ ਨਾਲ ਭਰਨ ਅਤੇ ਉਸੇ ਪੋਲਿੰਗ ਸਟੇਸ਼ਨ ਦੇ ਬੀ. ਐਲ. ਓ. ਕੋਲ ਫਾਰਮ ਜਮ੍ਹਾਂ ਕਰਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਉਨ੍ਹਾਂ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੁੱਢਲੀ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਪਣੇ ਨਾਂਅ ਅਤੇ ਵੇਰਵਿਆਂ ਦੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਜੇਕਰ ਇਕ ਪਰਿਵਾਰ ਦੇ ਮੈਂਬਰਾਂ ਦੇ ਨਾਂਅ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਰਜਿਸਟਰਡ ਹਨ ਅਤੇ ਉਹ ਉਨ੍ਹਾਂ ਨੂੰ ਇਕੋ ਪੋਲਿੰਗ ਸਟੇਸ਼ਨ ‘ਤੇ ਤਬਦੀਲ ਕਰਨਾ ਚਾਹੁੰਦਾ ਹੈ ਤਾਂ 21 ਜੁਲਾਈ ਤੋਂ ਲੈ ਕੇ 20 ਅਗਸਤ ਤੱਕ ਫਾਰਮ ਨੰ. 8 ਭਰ ਕੇ ਅਰਜ਼ੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਲਈ ਵੋਟਰ ਐਪ ਤੋਂ ਕਾਲ ਕਰਕੇ ਜਾਂ ਟੋਲ-ਫ੍ਰੀ ਨੰਬਰ 1950 ਰਾਹੀਂ ਆਪਣੇ ਖੇਤਰ ਦੇ ਬੀ. ਐਲ. ਓ. ਨਾਲ ਸੰਪਰਕ ਕਰ ਸਕਦੇ ਹਨ।
ਪਿਛਲੀ ਖ਼ਬਰ ਐਚ ਟੈੱਟ ਲੈਵਲ-3 ਪ੍ਰੀਖਿਆ ਸ਼ਾਂਤੀਪੂਰਵਕ ਸਮਾਪਤ ਹੋਈ, 2,801 ਉਮੀਦਵਾਰ ਹਾਜ਼ਰ ਹੋਏ, 372 ਗੈਰਹਾਜ਼ਰ ਰਹੇ ਅਗਲੀ ਖ਼ਬਰ ਡਰਾਫਟ ਵੋਟਰ ਸੂਚੀ 15 ਜੂਨ ਤੋਂ 14 ਜੁਲਾਈ ਦੇ ਵਿਚਕਾਰ ਪ੍ਰਾਪਤ ਹੋਏ ਦਸਤਖ਼ਤ ਕੀਤੇ ਗਣਨਾ ਫਾਰਮਾਂ ਦੇ ਆਧਾਰ ’ਤੇ ਤਿਆਰ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।