07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਦਿੱਲੀ ’ਚ ਲੱਗਾ ਅੰਬਾਂ ਦਾ ਮੇਲਾ

ਅਜੀਤ ਡੈਸਕ 05-07-2026
* 400 ਕਿਸਮਾਂ ਦੇ ਅੰਬ ਮੌਜੂਦ
ਨਵੀਂ ਦਿੱਲੀ, 4 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਜਨਕਪੁਰੀ ਇਲਾਕੇ ਦੇ ਦਿੱਲੀ ਹਾਟ ਵਿਚ ਅੰਬਾਂ ਦਾ ਮੇਲਾ (ਅੰਬ ਮਹਾਂਉਤਸਵ 2026) ਲੱਗਾ ਹੋਇਆ ਹੈ, ਜਿਸ ਵਿਚ 400 ਕਿਸਮਾਂ ਦੇ ਅੰਬ ਪ੍ਰਦਰਸ਼ਿਤ ਕੀਤੇ ਹੋਏ ਹਨ। ਇਹ ਅੰਬਾਂ ਦਾ ਮੇਲਾ ਸੈਰ-ਸਪਾਟਾ ਵਿਭਾਗ ਦਿੱਲੀ ਹਰ ਸਾਲ ਲਗਾਉਂਦਾ ਹੈ ਅਤੇ ਇਸ ਵਿਚ ਦਿੱਲੀ ਤੋਂ ਇਲਾਵਾ ਹੋਰਨਾਂ ਰਾਜਾਂ ਦੇ ਲੋਕ ਵਿਸ਼ੇਸ਼ ਤੌਰ ’ਤੇ ਆਉਂਦੇ ਹਨ। ਇਸ ਮੇਲੇ ਵਿਚ ਮਰਦਾਂ ਤੇ ਔਰਤਾਂ ਦਾ ਅੰਬ ਖਾਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੇਲੇ ਵਿਚ ਵਿਸ਼ੇਸ਼ ਕਰਕੇ ਹੁਸਨਆਰਾ, ਕੇਸਰ, ਅਮਰਪਾਲੀ, ਮਲਿਕਾ, ਫਜ਼ਲੀ, ਰਟੋਲ, ਲੰਗੜਾ ਅਤੇ ਹੋਰ ਅਨੇਕਾਂ ਕਿਸਮਾਂ ਦੇ ਮੌਜੂਦ ਹਨ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ ਅਤੇ ਨਾਲ ਹਸਤਸ਼ਿਲਪ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਨੂੰ ਲੋਕ ਵੇਖ ਰਹੇ ਹਨ। ਇਹ ਮੇਲਾ 5 ਜੁਲਾਈ ਤੱਕ ਹੀ ਹੈ। ਇਸ ਤੋਂ ਇਲਾਵਾ ਅੰਬਾਂ ਤੋਂ ਬਣੇ ਉਤਪਾਦ ਵੀ ਇਥੇੇ ਮੌਜੂਦ ਹਨ, ਜਿਨ੍ਹਾਂ ਦੀ ਲੋਕ ਖਰੀਦਦਾਰੀ ਕਰ ਰਹੇ ਹਨ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਬਾਂ ਦਾ ਮੇਲਾ ਸਾਲ 1987 ਤੋਂ ਲਗਾਤਾਰ ਲਾਇਆ ਜਾ ਰਿਹਾ ਹੈੇ ਅਤੇ ਲੋਕ ਇਸ ਮੇਲੇ ਵਿਚ ਕਾਫੀ ਗਿਣਤੀ ਵਿਚ ਆਉਂਦੇ ਹਨ। ਇਹ ਅੰਬਾਂ ਦਾ ਮੇਲਾ ਵਿਸ਼ੇਸ਼ ਕਰਕੇ ਦਿੱਲੀ ਦੇ ਲੋਕਾਂ ਲਈ ਆਕਰਸ਼ਨ ਬਣਿਆ ਹੋਇਆ ਹੈੇ।
ਪਿਛਲੀ ਖ਼ਬਰ ਡਰਾਫਟ ਵੋਟਰ ਸੂਚੀ 15 ਜੂਨ ਤੋਂ 14 ਜੁਲਾਈ ਦੇ ਵਿਚਕਾਰ ਪ੍ਰਾਪਤ ਹੋਏ ਦਸਤਖ਼ਤ ਕੀਤੇ ਗਣਨਾ ਫਾਰਮਾਂ ਦੇ ਆਧਾਰ ’ਤੇ ਤਿਆਰ ਕੀ... ਅਗਲੀ ਖ਼ਬਰ ਕਿਰਾਏਦਾਰਾਂ/ਨੌਕਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਜ਼ਰੂਰੀ-ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।