07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨਾਟਕ ‘ਦੀ ਅਨਸਪੋਕਨ’ ਦਾ ਮੰਚਨ

ਅਜੀਤ ਡੈਸਕ 05-07-2026
ਨਵੀਂ ਦਿੱਲੀ, 4 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਸਿਵਾਨੀ ਰਾਏ ਵਲੋਂ ਲਿਖੇ ਅਤੇ ਨਿਰਦੇਸ਼ਤ ਨਾਟਕ ‘ਦੀ ਅਨਸਪੋਕਨ’ ਦਾ ਆਯੋਜਨ ਐਲ.ਟੀ.ਜੀ. ਆਡੀਟੋਰੀਅਮ ਵਿਖੇ ਕੀਤਾ ਗਿਆ ਜਿਸ ਵਿਚ ਲੜਕਿਆਂ ਦੇ ਨਾਲ ਹੋਣ ਵਾਲੇ ਯੋਨ-ਸ਼ੋਸ਼ਣ ਦੇ ਮੁੱਦੇ ਨੂੰ ਉਠਾਇਆ ਗਿਆ ਹੈ। ਇਸ ਨਾਟਕ ਵਿਚ ਚਾਰ ਪੁਰਸ਼ਾਂ ਦੀ ਕਹਾਣੀ ਹੈ, ਜਿਨ੍ਹਾਂ ਦਾ ਬਚਪਨ ਸ਼ੋਸ਼ਣ ਦੇ ਅਜਿਹੇ ਪਰਛਾਵੇਂ ਵਿਚ ਬੀਤਿਆ, ਪ੍ਰੰਤੂ ਉਨ੍ਹਾਂ ਨੇ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਹੀ ਚੁੱਪੀ ਵਿਚ ਬੀਤ ਜਾਂਦੀ ਹੈ। ਸਿਵਾਨੀ ਰਾਏ ਦੇ ਨਿਰਦੇਸ਼ਨ ਦੀ ਖਾਸ ਗੱਲ ਹੈ ਕਿ ਉਨ੍ਹਾਂ ਨੇ ਆਪਣੇ ਇਸ ਨਾਟਕ ਵਿਚ ਕੋਈ ਸੰਗੀਤ ਨਹੀਂ ਦਿੱਤਾ। ਨਾਟਕ ਵਿਚ ਕਹਾਣੀ ਦੇ ਰੂਪ ਵਿਚ ਪੇਸ਼ ਕੀਤੀ ਗਈ ਇਕ ਬਹਿਸ ਹੈ ਕਿ ਪੁਰਸ਼ਾਂ ਨੂੰ ਵੀ ਦਰਦ ਮਹਿਸੂਸ ਕਰਨ ਦੀ ਇਜਾਜ਼ਤ ਹੈ, ਦਰਦ ਦਾ ਨਾਂਅ ਲੈਣਾ ਕਮਜ਼ੋਰੀ ਨਹੀਂ ਹੈ। ਸਿਵਾਨੀ ਰਾਏ ਨੇ ਇਹ ਨਾਟਕ ਹੀ ਨਹੀਂ ਬਣਾਇਆ, ਬਲਕਿ ਭਾਰਤੀ ਥੀਏਟਰ ਦਾ ਬੰਦ ਦਰਵਾਜ਼ਾ ਖੋਲ੍ਹਿਆ ਹੈ।
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ 21, 22 ਤੇ 23 ਅਗਸਤ ਨੂੰ ਲਗਾਈ ਜਾਵੇਗੀ ਵਿਸ਼ੇਸ਼ ਲੋਕ ਅਦਾਲਤ : ਸੁਮਿੱਤਰਾ ਕਾਦੀਆਂ ਅਗਲੀ ਖ਼ਬਰ ਨਗਰ ਨਿਗਮ ਨੇ ਮੌਨਸੂਨ ਪ੍ਰਤੀ ਕੀਤੀਆਂ ਪੂਰੀਆਂ ਤਿਆਰੀਆਂ ਆਧੁਨਿਕ ਮਸ਼ੀਨਾਂ ਦੀ ਤਾਇਨਾਤੀ ਨਾਲ ਐਮਰਜੈਂਸੀ ਟੀਮਾਂ ਕੰਮ ਕਰਨਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।