07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨਗਰ ਨਿਗਮ ਨੇ ਮੌਨਸੂਨ ਪ੍ਰਤੀ ਕੀਤੀਆਂ ਪੂਰੀਆਂ ਤਿਆਰੀਆਂ ਆਧੁਨਿਕ ਮਸ਼ੀਨਾਂ ਦੀ ਤਾਇਨਾਤੀ ਨਾਲ ਐਮਰਜੈਂਸੀ ਟੀਮਾਂ ਕੰਮ ਕਰਨਗੀਆਂ

ਅਜੀਤ ਡੈਸਕ 05-07-2026
ਨਵੀਂ ਦਿੱਲੀ, 4 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਮੌਨਸੂਨ ਦੌਰਾਨ ਪਾਣੀ ਭਰਨ ਦੀ ਸਮੱਸਿਆ ਨਾਲ ਨਿਪਟਣ ਲਈ ਨਗਰ ਨਿਗਮ ਵਲੋਂ ਤਿਆਰੀਆਂ ਕੀਤੀਆਂ ਹਨ। ਅਸਥਾਈ ਤੇ ਸਥਾਈ ਪੰਪਾਂ ਦੀ ਗਿਣਤੀ ਵਧਾਉਣ ਦੇ ਨਾਲ ਆਧੁਨਿਕ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। 24 ਘੰਟੇ ਕੰਟਰੋਲ ਰੂਮ ਖੁੱਲ੍ਹੇ ਰਹਿਣਗੇ। ਵਾਰਡ ਪੱਧਰ ’ਤੇ ਐਮਰਜੈਂਸੀ ਟੀਮਾਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਕਿ ਆਵਾਜਾਈ ਵਿਚ ਕਿਸੇ ਵੀ ਕਿਸਮ ਦਾ ਵਿਘਨ ਪਾ ਪਵੇ। ਦਿੱਲੀ ਵਿਚ 79 ਸਥਾਈ ਪੰਪਿੰਗ ਸਟੇਸ਼ਨ ਸੰਚਾਲਿਤ ਕੀਤੇ ਜਾ ਰਹੇ ਹਨ ਅਤੇ ਇਥੇ 24 ਘੰਟੇ ਕਰਮਚਾਰੀ ਡਿਊਟੀ ਦੇਣਗੇ। ਹਰੇਕ ਪੰਪਿੰਗ ਸਟੇਸ਼ਨ ’ਤੇ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜੋ ਕਿ ਤਕਨੀਕੀ ਅਤੇ ਹੋਰ ਸਮੱਸਿਆ ਦਾ ਫੋਰਨ ਪ੍ਰਬੰਧ ਕਰੇਗਾ। ਇਸ ਵਾਰ ਅਸਥਾਈ ਪੰਪਾਂ ਦੀ ਗਿਣਤੀ 465 ਹੈ। ਹੋਰ ਨਵੇਂ ਪੰਪ ਖਰੀਦਣ ਦੀ ਪ੍ਰਕਿਰਿਆ ਚਲ ਰਹੀ ਹੈ। ਇਹ ਪੰਪ ਜਮ੍ਹਾਂ ਹੋਏ ਪਾਣੀ ਨੂੰ ਬਾਹਰ ਕੱਢਣਗੇ। ਇਸ ਤੋਂ ਇਲਾਵਾ ਪਾਣੀ ਦੇ ਨਿਕਾਸੀ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਨਗਰ ਨਿਗਮ ਨੇ ਆਧੁਨਿਕ ਮਸ਼ੀਨਾਂ ਦਾ ਬੇੜਾ ਵੀ ਤਿਆਰ ਕੀਤਾ ਹੈ। ਸਮੁੱਚੇ ਤੌਰ ’ਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਸਮੇਂ ਪਾਣੀ ਭਰਨ ’ਤੇ ਕਿਸੇ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਨਾਟਕ ‘ਦੀ ਅਨਸਪੋਕਨ’ ਦਾ ਮੰਚਨ ਅਗਲੀ ਖ਼ਬਰ ਪੁਲਿਸ ਨੇ ਤਿੰਨ ਨਸ਼ਾ ਤਸਕਰ ਫੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।