19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹੈਲਪ ਨੰਬਰ ਜਾਰੀ ਕੀਤਾ ਜਾਵੇ - ਵਿਕਾਸਪੁਰੀ

ਅਜੀਤ ਡੈਸਕ 19-06-2026
ਨਵੀਂ ਦਿੱਲੀ, 18 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-13 ਆਸਾ ਵੈੱਲਫੇਅਰ ਟਰੱਸਟ ਦਿੱਲੀ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਅਤੇ ਮੈਨੇਜਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਵਿਸ਼ੇਸ਼ ਹੈਲਪ ਨੰਬਰ ਜਾਰੀ ਕਰਨ। ਇੰਦਰਜੀਤ ਸਿੰਘ ਵਿਕਾਸਪੁਰੀ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਯਾਤਰੀ ਨੂੰ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਹੈਲਪ ਨੰਬਰ ’ਤੇ ਸੰਪਰਕ ਕਰਕੇ ਆਪਣੀ ਪ੍ਰੇਸ਼ਾਨੀ ਦੱਸ ਸਕਦਾ ਹੈ। ਸ. ਵਿਕਾਸਪੁਰੀ ਨੇ ਉੱਤਰਖੰਡ ਸਰਕਾਰ ਅਤੇ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਸ਼ਰਧਾਲੂ ’ਤੇ ਹਮਲਾ ਕਰਨ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕਰਨ। ਸ. ਵਿਕਾਸਪੁਰੀ ਨੇ ਸਮੂਹ ਸਿੱਖ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਕਾਨੂੰਨ ਆਪਣੇ ਹੱਥ ਵਿਚ ਨਾ ਲੈ ਕੇ ਪੁਲਿਸ ਕੋਲ ਸ਼ਿਕਾਇਤ ਕਰਨ।
ਪਿਛਲੀ ਖ਼ਬਰ ਵੀਡੀਓ ਦੀ ਪ੍ਰਮਾਣਿਕਤਾ ਤੋਂ ਬਾਅਦ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਗੁਨਾਹ ਕਬੂਲ ਕਰੇ ਭਗਵੰਤ ਮਾਨ-ਪਰਮਜੀਤ ਸਿੰਘ ‘ਵੀਰ ਜੀ’ ਅਗਲੀ ਖ਼ਬਰ ਸਰਨਾ ਨੇ ਤਰਲੋਚਨ ਸਿੰਘ ਦੇ ਖੁੱਲ੍ਹੇ ਪੱਤਰ ਦਾ ਦਿੱਤਾ ਤਿੱਖਾ ਜਵਾਬ ਕਿਹਾ, ਸਿਆਣਪ ਦੀ ਸਲਾਹ ਤੇ ‘ਸਹੂਲਤ ਦੀ ਸਲਾਹ’ ਵਿਚਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।