19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਰਨਾ ਨੇ ਤਰਲੋਚਨ ਸਿੰਘ ਦੇ ਖੁੱਲ੍ਹੇ ਪੱਤਰ ਦਾ ਦਿੱਤਾ ਤਿੱਖਾ ਜਵਾਬ ਕਿਹਾ, ਸਿਆਣਪ ਦੀ ਸਲਾਹ ਤੇ ‘ਸਹੂਲਤ ਦੀ ਸਲਾਹ’ ਵਿਚਲੇ ਫਰਕ ਨੂੰ ਪੰਥ ਚੰਗੀ ਤਰ੍ਹਾਂ ਜਾਣਦੈ

ਅਜੀਤ ਡੈਸਕ 19-06-2026
ਨਵੀਂ ਦਿੱਲੀ,18 ਜੂਨ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਦੇ ਉਸ ਖੁੱਲ੍ਹੇ ਪੱਤਰ ਦਾ ਤਿੱਖਾ ਜਵਾਬ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਭੇਜੇ ਗਏ ਤਲਬਨਾਮਿਆਂ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਨਾਲ ‘ਗਲਤ ਸੰਦੇਸ਼’ ਜਾ ਸਕਦਾ ਹੈ। ਉਨ੍ਹਾਂ ਨੇ ਤਰੋਲਚਨ ਸਿੰਘ ਦੇ ਪੱਤਰ ਨੂੰ ਸਿਆਣਪ ਦੀ ਸਲਾਹ ਨਹੀਂ ਬਲਕਿ ਸਹੂਲਤ ਦੀ ਸਲਾਹ ਕਰਾਰ ਦਿੰਦਿਆਂ ਕਿਹਾ ਕਿ ਪੰਥ ਇਸ ਫਰਕ ਨੂੰ ਚੰਗੀ ਤਰ੍ਹਾਂ ਜਾਣਦਾ ਹੈ । ਸਰਨਾ ਨੇ ਕਿਹਾ ਕਿ ਇਸ ਮਾਮਲੇ ਵਿਚ ਤਰਲੋਚਨ ਸਿੰਘ ਖੁਦ ਮੰਨ ਚੁੱਕੇ ਹਨ ਕਿ ਇਹ ਬੇਅਦਬੀ ਕਾਨੂੰਨ ਗਲਤ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾਣਾ ਚਾਹੀਦਾ ਹੈ । ਉਨ੍ਹਾਂ ਪੁੱਛਿਆ ਕਿ ਜੇਕਰ ਕਾਨੂੰਨ ਗਲਤ ਹੈ, ਤਾਂ ਫਿਰ ਉਹ, ਉਨ੍ਹਾਂ ਲੋਕਾਂ ਦੀ ਹਮਾਇਤ ਕਿਉਂ ਕਰ ਰਹੇ ਹਨ ਜਿਨ੍ਹਾਂ ਨੇ ਇਹ ਗਲਤ ਕਾਨੂੰਨ ਪਾਸ ਕੀਤਾ ਹੈ ? ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਨੇ ਇਨ੍ਹਾਂ ਵਿਧਾਇਕਾਂ ਨੂੰ, ਵਿਧਾਇਕ ਹੋਣ ਦੇ ਨਾਤੇ ਨਹੀਂ, ਸਗੋਂ ਉਨ੍ਹਾਂ ਸਿੱਖਾਂ ਵਜੋਂ ਤਲਬ ਕੀਤਾ ਹੈ ਜਿਨ੍ਹਾਂ ਨੇ ਆਪਣਾ ਪੰਥਕ ਫਰਜ਼ ਨਿਭਾਉਣ ਵਿਚ ਕਮੀ ਕੀਤੀ । ਇਸ ਅਧਿਕਾਰ ਨੂੰ ਨਾ ਕੋਈ ਸੰਸਦ ਜਾਂ ਪੱਤਰ ਰੱਦ ਨਹੀਂ ਕਰ ਸਕਦਾ । ਉਨ੍ਹਾਂ ਇਹ ਵੀ ਕਿਹਾ ਕਿ ਤਰਲੋਚਨ ਸਿੰਘ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦੋਂ ਸਿੱਖ ਸੰਸਥਾਵਾਂ ਨੂੰ ਅੰਦਰੋਂ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਸਿੱਖ ਕੌਮ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ । ਇਸ ਲਈ ਇਸ ਨਾਜ਼ੁਕ ਵੇਲੇ ਉਹ, ਉਨ੍ਹਾਂ ਲੋਕਾਂ ਨਾਲ ਨਾ ਖੜਨ,ਜਿੰਨਾ ਨੂੰ ਅਕਾਲ ਤਖ਼ਤ ਵੱਲੋਂ ਗੁਰੂ ਦੋਖੀ ਐਲਾਨਿਆ ਗਿਆ ਹੈ ।
ਪਿਛਲੀ ਖ਼ਬਰ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹੈਲਪ ਨੰਬਰ ਜਾਰੀ ਕੀਤਾ ਜਾਵੇ - ਵਿਕਾਸਪੁਰੀ ਅਗਲੀ ਖ਼ਬਰ ਗਧੋਲਾ ਪਿੰਡ ’ਚ ਮਹਿਲਾ ਦੇ ਕਤਲ ਮਾਮਲੇ ’ਚ ਮੁਲਜ਼ਮ ਪਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।