28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੀ.ਐਮ. ਰਿਹਾਇਸ਼ ਦੇ ਨੇੜੇ ਤੋਂ ਹਟਾਈਆਂ ਤਿੰਨ ਝੁੱਗੀ ਬਸਤੀਆਂ

ਅਜੀਤ ਡੈਸਕ 15-06-2026
ਨਵੀਂ ਦਿੱਲੀ,14 ਜੂਨ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਐਤਵਾਰ ਨੂੰ ਲੁਟੀਅਨਜ਼ ਦਿੱਲੀ ਦੇ ਇਲਾਕੇ ਰੇਸ-ਕੋਰਸ ਦੇ ਨੇੜੇ ਝੁੱਗੀ ਬਸਤੀਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਗਈ ¢ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਝੁੱਗੀ ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਮੁੜ ਵਸੇਬਾ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ¢ ਅਧਿਕਾਰੀਆਂ ਮੁਤਾਬਿਕ ਅਦਾਲਤ ਨੇ ਅਧਿਕਾਰੀਆਂ ਨੂੰ ਰੇਸ-ਕੋਰਸ ਇਲਾਕੇ ਵਿਚ ਪ੍ਰਧਾਨ ਮੰਤਰੀ ਰਿਹਾਇਸ਼ ਦੇ ਨੇੜੇ ਤੋਂ ਤਿੰਨ ਝੁੱਗੀ ਬਸਤੀਆਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਣਨ ਦੇ ਲਈ ਮੁੜ ਵਸੇਬਾ ਅਸਥਾਨ 'ਤੇ ਕੈਂਪ ਲਗਾਏ ਜਾਣਗੇ ¢ ਉਨ੍ਹਾਂ ਦੱਸਿਆ ਕਿ ਜਿਹੜੀਆਂ ਤਿੰਨ ਬਸਤੀਆਂ ਨੂੰ ਦੂਜੀ ਥਾਂ 'ਤੇ ਵਸਾਇਆ ਜਾ ਰਿਹਾ ਹੈ,ਉਨ੍ਹਾਂ ਵਿਚ ਭਾਈ ਰਾਮ ਕੈਂਪ,ਡੀ.ਆਈ.ਡੀ. ਕੈਂਪ ਅਤੇ ਮਸਜਿਦ ਕੈਂਪ ਸ਼ਾਮਲ ਹੈ ¢ ਅਧਿਕਾਰੀਆਂ ਮੁਤਾਬਿਕ ਇਹ ਜ਼ਮੀਨ ਐੱਲ.ਐਂਡ ਡੀ.ਓ. ਦੀ ਹੈ ਅਤੇ ਇੱਥੇ ਰਹਿਣ ਵਾਲਿਆਂ ਨੂੰ ਨਰੇਲਾ ਵਿਚ ਘਰ ਦਿੱਤੇ ਗਏ ਹਨ ¢ ਉਨ੍ਹਾਂ ਇਹ ਵੀ ਦੱਸਿਆ ਕਿ ਨਿਵਾਸੀਆਂ ਨੇ ਇੱਥੋਂ ਸ਼ਿਫ਼ਟ ਕੀਤੇ ਜਾਣ ਨੂੰ ਲੈ ਕੇ ਕੁੱਝ ਚਿੰਤਾਵਾਂ ਵੀ ਜਤਾਈਆਂ ਹਨ,ਜਿੰਨਾ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ¢ ਅਧਿਕਾਰੀਆਂ ਮੁਤਾਬਿਕ ਸੁਰੱਖਿਆ ਅਤੇ ਰੱਖਿਆ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੇ ਲਈ ਇਸ ਜ਼ਮੀਨ ਦੀ ਲੋੜ ਸੀ ਅਤੇ ਮੁਹਿੰਮ ਨੂੰ ਪੂਰਾ ਕਰਨ ਦੇ ਲਈ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ¢
ਪਿਛਲੀ ਖ਼ਬਰ ਨੀਟ ਦਾ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਓ- ਹੈਪੀ ਮਾਨ ਅਤੇ ਰਾਜਿੰਦਰ ਸਿਵੀਆਂ ਅਗਲੀ ਖ਼ਬਰ ਸਰਨਾ ਨੇ ਪਰਮਜੀਤ ਸਿੰਘ 'ਵੀਰ ਜੀ' ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਬੁਲਾਰਾ ਥਾਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।