06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਐਮ.ਐਸ.ਪੀ. ’ਤੇ ਨਹੀਂ ਖਰੀਦਿਆ ਜਾ ਰਿਹਾ ਝੋਨਾ- ਚੌਧਰੀ ਰਾਮਪਾਲ ਮਾਜਰਾ

ਗੂਹਲਾ ਚੀਕਾ, 5 ਅਕਤੂਬਰ (ਓ. ਪੀ.

ਅਜੀਤ ਡੈਸਕ 06-10-2026
ਗੂਹਲਾ ਚੀਕਾ, 5 ਅਕਤੂਬਰ (ਓ.ਪੀ. ਸੈਣੀ)- ਇਨੈਲੋ ਨੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਇਨੈਲੋ ਸੂਬਾ ਪ੍ਰਧਾਨ ਚੌਧਰੀ ਰਾਮਪਾਲ ਮਾਜਰਾ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਉਠਾਉਣ ਲਈ ਮਾਰਕੀਟ ਕਮੇਟੀ ਚੀਕਾ ਦੇ ਮੁੱਖ ਦਫ਼ਤਰ ਸਾਹਮਣੇ ਧਰਨਾ ਦਿੱਤਾ ਤੇ ਅਨਾਜ ਮੰਡੀ ਵਿਖੇ ਪ੍ਰਦਰਸ਼ਨ ਵੀ ਕੀਤਾ ਗਿਆ। ਰਾਜਪਾਲ ਦੇ ਨਾਂਅ ਮਾਰਕੀਟ ਕਮੇਟੀ ਸਕੱਤਰ ਨੂੰ ਸੌਂਪੇ ਗਏ ਮੰਗ ਪੱਤਰ ਵਿਚ ਕਿਹਾ ਕਿ ਸੂਬੇ ਵਿਚ ਕਿਸਾਨਾਂ ਨੂੰ ਉਨ੍ਹਾਂ ਦੇ ਝੋਨੇ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ, ਸਰਕਾਰੀ ਖਰੀਦ ਸਮੇਂ ਸਿਰ ਨਹੀਂ ਹੋ ਰਹੀ ਤੇ ਮੰਡੀਆਂ ਵਿਚ ਹੋਰ ਗੰਭੀਰ ਸਮੱਸਿਆਵਾਂ ਆ ਰਹੀਆਂ ਹਨ। ਝੋਨੇ ਦੀਆਂ ਫਸਲਾਂ ਮੰਡੀਆਂ ਵਿਚ ਪਈਆਂ ਹਨ, ਪਰ ਸਰਕਾਰੀ ਖਰੀਦ ਦੀ ਗਤੀ ਬਹੁਤ ਹੌਲੀ ਹੈ। ਸਰਕਾਰੀ ਖਰੀਦ ਸਮੇਂ ਸਿਰ ਸ਼ੁਰੂ ਨਾ ਹੋਣ ਕਾਰਨ, ਕਿਸਾਨ ਆਪਣੀਆਂ ਫਸਲਾਂ ਨੂੰ ਖੁੱਲ੍ਹੇ ਅਸਮਾਨ ਹੇਠ ਸਟੋਰ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ। ਸਰਕਾਰ ਦੁਆਰਾ ਬਣਾਏ ਗਏ “ਮੇਰੀ ਫਸਲ ਮੇਰਾ ਬਿਓਰਾ” ਪੋਰਟਲ, ਗੇਟ ਪਾਸ ਤੇ ਹੋਰ ਤਕਨੀਕੀ ਪ੍ਰਣਾਲੀਆਂ ਵਿਚ ਮਹੱਤਵਪੂਰਨ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ’ਤੇ ਇਹ ਸ਼ਰਤ ਲਗਾਈ ਹੈ ਕਿ ਉਹ ਆਪਣੀ ਉਪਜ ਸਿਰਫ਼ ਆਪਣੇ ਜ਼ਿਲ੍ਹੇ ਦੀ ਮੰਡੀ ਵਿਚ ਭੇਜ ਸਕਦੇ ਹਨ, ਜਦੋਂ ਕਿ ਬਹੁਤ ਸਾਰੇ ਕਿਸਾਨ ਆਪਣੇ ਸਰਹੱਦੀ ਜ਼ਿਲ੍ਹੇ ਵਿਚ ਹੀ ਮੰਡੀ ਲੱਭਦੇ ਹਨ, ਜਿੱਥੇ ਉਹ ਆਪਣੀ ਉਪਜ ਜਲਦੀ ਤੇ ਘੱਟ ਆਵਾਜਾਈ ਲਾਗਤ ’ਤੇ ਵੇਚ ਸਕਦੇ ਹਨ। ਹਾਲਾਂਕਿ, ਇਸ ਸ਼ਰਤ ਦੇ ਨਤੀਜੇ ਵਜੋਂ ਕਿਸਾਨਾਂ ਲਈ ਸਮਾਂ ਅਤੇ ਲਾਗਤ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਕੰਬਾਈਨ ਹਾਰਵੈਸਟਰ ਨਾਲ ਆਪਣੇ ਖੇਤਾਂ ਤੋਂ ਕਟਾਈ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਨਿਰਧਾਰਤ ਕੀਤਾ ਹੈ, ਜੋ ਕਿ ਇਕ ਬਹੁਤ ਹੀ ਗਲਤ ਫੈਸਲਾ ਹੈ। ਇਸ ਸ਼ਰਤ ਨੂੰ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਖਰੀਦੀ ਗਈ ਫ਼ਸਲ ਦੀ ਉਟਾਈ ਪ੍ਰਕਿਰਿਆ ਸਮੇਂ ਸਿਰ ਨਹੀਂ ਹੋ ਰਹੀ ਹੈ, ਜਿਸ ਕਾਰਨ ਮੰਡੀਆਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ। ਨਵੇਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਉਤਾਰਨ ਲਈ ਵੀ ਜਗ੍ਹਾ ਨਹੀਂ ਮਿਲ ਰਹੀ। ਇਸ ਦੌਰਾਨ ਚੌਧਰੀ ਰਾਮਪਾਲ ਮਾਜਰਾ ਨੇ ਸਤਪਾਲ ਟ੍ਰੇਡਿੰਗ ਕੰਪਨੀ ਵਿਖੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਆਪਣੀਆਂ ਮੰਗਾਂ ਰੱਖੀਆਂ। ਇਸ ਮੌਕੇ ਇਨੈਲੋ ਹਲਕਾ ਪ੍ਰਧਾਨ ਬਲਕਾਰ ਸਿੰਘ ਬੱਲੂ, ਡਾ. ਸਾਹਬ ਸਿੰਘ ਸੰਧੂ, ਇੰਸਪੈਕਟਰ ਪਹਿਲਵਾਨ ਰਾਮੇਸ਼ਵਰ ਦਾਸ, ਨਵਦੀਪ ਸਿੰਘ, ਭਾਨ ਸਿੰਘ ਅਰੀਗੜ੍ਹ ਕਿੰਗਣ, ਰਘਬੀਰ ਸਿੰਘ ਹਰੀਗੜ੍ਹ ਕਿੰਗਣ, ਦੌਲਤ ਰਾਮ ਗੁਰਜਰ, ਛੋਟਾ ਸਿੰਘ, ਤਰਸੇਮ ਸਿੰਘ, ਚਰਨਜੀਤ ਸਿੰਘ, ਵਿਕਰਮ ਵਿਕਰਮ, ਸਰਦੂਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਰਤੀਆ ਵਿਖੇ ਪੇਂਟਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਰਾਸ਼ਟਰੀ ਅਧਿਆਪਕ ਸਨਮਾਨ ਸਮਾਰੋਹ ’ਚ ਪ੍ਰਦੀਪ ਕੁਮਾਰ ਸ਼ਾਸਤਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।