10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹੁਣ ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਨਵੀਆਂ ਈ-ਚਲਾਨ ਮਸ਼ੀਨਾਂ ਮਿਲੀਆਂ

ਅਜੀਤ ਡੈਸਕ 31-05-2026
ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰੈਫਿਕ ਪੁਲਿਸ ਨੇ ਹੁਣ ਟਰੈਫਿਕ ਨਿਯਮਾਂ ਦੇ ਪਾਲਣ ਨੂੰ ਹੋਰ ਵੀ ਪਾਰਦਰਸ਼ੀ ਅਤੇ ਤਕਨੀਕੀ ਰੂਪ ਤੋਂ ਆਸਾਨ ਬਣਾਉਣ ਦੇ ਉਦੇਸ਼ ਨਾਲ ਚਾਲਾਨ ਅਤੇ ਟਰੈਫਿਕ ਪ੍ਰਬੰਧਨ ਸਿਸਟਮ ਵਿਚ ਵੱਡਾ ਤਕਨੀਕੀ ਬਦਲਾਓ ਕੀਤਾ ਹੈ | ਹੁਣ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕ ਮੌਕੇ 'ਤੇ ਹੀ ਡਿਜੀਟਲ ਮਾਧਿਅਮ ਤੋਂ ਚਲਾਨ ਦਾ ਭੁਗਤਾਨ ਕਰ ਸਕਣਗੇ | ਇਸ ਪ੍ਰਕਿਰਿਆ ਪ੍ਰਤੀ ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਈ-ਚਾਲਾਨ ਮਸ਼ੀਨਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਯੂ.ਪੀ.ਆਈ., ਡੈਬਿਟ ਕਾਰਡ ਅਤੇ ਕਰੈਡਿਟ ਕਾਰਡ ਤੋਂ ਉਸੇ ਸਮੇਂ ਭੁਗਤਾਨ ਕੀਤਾ ਜਾ ਸਕੇਗਾ | ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਨਕਦ ਭੁਗਤਾਨ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ | ਦਿੱਲੀ ਟਰੈਫਿਕ ਪੁਲਿਸ ਨੇ ਡਿਜੀਟਲ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਤਕਰੀਬਨ 1500 ਨਵੀਆਂ ਮਸ਼ੀਨਾਂ ਖਰੀਦੀਆਂ ਹਨ ਅਤੇ ਫੀਲਡ ਵਿਚ ਡਿਊਟੀ ਦੇ ਰਹੇ ਆਪਣੇ ਕਰਮਚਾਰੀਆਂ ਨੂੰ ਦਿੱਤੀਆਂ ਹਨ | ਇਨ੍ਹਾਂ ਨਵੀਆਂ ਮਸ਼ੀਨਾਂ ਵਿਚ ਕਈ ਆਧੁਨਿਕ ਸਹੂਲਤਾਂ ਹਨ ਜਿਨ੍ਹਾਂ ਨਾਲ ਟਰੈਫਿਕ ਪੁਲਿਸ ਕਰਮਚਾਰੀਆਂ ਅਤੇ ਲੋਕਾਂ ਨੂੰ ਆਸਾਨੀ ਹੋਵੇਗੀ |
ਪਿਛਲੀ ਖ਼ਬਰ ਈ-ਰਿਕਸ਼ਾ ਚਲਾਉਣ ਵਾਲਿਆਂ ਨੂੰ ਹੁਣ 10 ਦਿਨਾਂ ਦੀ ਟਰੇਨਿੰਗ ਲੈਣਾ ਜ਼ਰੂਰੀ ਅਗਲੀ ਖ਼ਬਰ ਪਾਣੀ ਪ੍ਰਤੀ ਦਿੱਲੀ ਜਲ ਬੋਰਡ ਨੂੰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮਿਲ ਰਹੀਆਂ ਨੇ ਸ਼ਿਕਾਇਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।