01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪਸ਼ੂਆਂ ਨੂੰ ਤੁੰਨ - ਤੁੰਨ ਕੇ ਲਿਜਾਣ ਦੇ ਮਾਮਲੇ ’ ਚ 5 ਮੁਲਜ਼ਮ ਕਾਬੂ

ਟੋਹਾਣਾ, 31 ਅਗਸਤ (ਮਨਜੀਤ ਸਿੰਘ)- ਥਾਣਾ ਸ਼ਹਿਰ ਟੋਹਾਣਾ ਪੁਲਿਸ ਵੱਲੋਂ ਪਸ਼ੂਆਂ ਨੂੰ ਵਾਹਨਾਂ ਵਿੱਚ ਤੁੰਨ-ਤੁੰਨ ਕੇ ਲਿਜਾਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਅਯਾਲਕੀ, ਨਦੀਮ ਪੁੱਤਰ ਮੁਹੰਮਦਦੀਨ ਵਾਸੀ ਘੋਸੀਆਂ ਪੁਰਾਣਾ ਕਸਬਾ ਬਾਗਪਤ (ਯੂ.

ਅਜੀਤ ਡੈਸਕ 01-09-2026
ਟੋਹਾਣਾ, 31 ਅਗਸਤ (ਮਨਜੀਤ ਸਿੰਘ)- ਥਾਣਾ ਸ਼ਹਿਰ ਟੋਹਾਣਾ ਪੁਲਿਸ ਵੱਲੋਂ ਪਸ਼ੂਆਂ ਨੂੰ ਵਾਹਨਾਂ ਵਿੱਚ ਤੁੰਨ-ਤੁੰਨ ਕੇ ਲਿਜਾਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਅਯਾਲਕੀ, ਨਦੀਮ ਪੁੱਤਰ ਮੁਹੰਮਦਦੀਨ ਵਾਸੀ ਘੋਸੀਆਂ ਪੁਰਾਣਾ ਕਸਬਾ ਬਾਗਪਤ (ਯੂ.ਪੀ.), ਅਜੇ ਕੁਮਾਰ ਪੁੱਤਰ ਕਾਲਾ ਰਾਮ ਵਾਸੀ ਗੈਬੀਪੁਰ, ਹਿਸਾਰ, ਜਾਵੇਦ ਪੁੱਤਰ ਅਬਦੁਲ ਮਲਿਕ ਵਾਸੀ ਕੈਟੀਪੁਰਾ, ਬਾਗਪਤ (ਯੂ.ਪੀ.) ਅਤੇ ਸਾਦਾਬ ਪੁੱਤਰ ਜਮਸ਼ੇਦ ਵਾਸੀ ਧੋਸੀਆ ਪੁਰਾਣਾ ਮੁਹੱਲਾ, ਬਾਗਪਤ (ਯੂ.ਪੀ.) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਵਾਹਨਾਂ ਵਿੱਚ ਲਿਜਾਈਆਂ ਜਾ ਰਹੀਆਂ 9 ਮੱਝਾਂ ਅਤੇ 73 ਕੱਟੇ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਦੋਵੇਂ ਵਾਹਨਾਂ ਨੂੰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਨ ਉਪਰੰਤ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਥਾਣਾ ਸ਼ਹਿਰ ਟੋਹਾਣਾ ਦੇ ਮੁਖੀ ਇੰਸਪੈਕਟਰ ਸੰਦੀਪ ਨੇ ਦੱਸਿਆ ਕਿ 29 ਅਗਸਤ ਦੀ ਰਾਤ ਨੂੰ ਉਪ-ਨਿਰੀਖਕ ਪਵਨ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਅਪਰਾਧਾਂ ਦੀ ਰੋਕਥਾਮ ਲਈ ਬਾੜੜ ਚੌਕ ਟੋਹਾਣਾ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਸ਼ੂਆਂ ਨਾਲ ਭਰੀਆਂ ਦੋ ਗੱਡੀਆਂ ਖਨੌਰਾ-ਅਮਾਨੀ ਵੱਲੋਂ ਟੋਹਾਣਾ ਸ਼ਹਿਰ ਵੱਲ ਆ ਰਹੀਆਂ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਵੱਲੋਂ ਨਵੇਂ ਬਾਈਪਾਸ ’ਤੇ ਭੂਨਾ ਮੋੜ ਨੇੜੇ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ ਦੋ ਸ਼ੱਕੀ ਵਾਹਨ ਆਉਂਦੇ ਦਿਖਾਈ ਦਿੱਤੇ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਵਾਹਨ ਚਾਲਕਾਂ ਨੇ ਗੱਡੀਆਂ ਨਾ ਰੋਕੀਆਂ। ਇਸ ’ਤੇ ਪੁਲਿਸ ਟੀਮ ਨੇ ਪਿੱਛਾ ਕਰਕੇ ਨਵੇਂ ਬੱਸ ਅੱਡੇ ਟੋਹਾਣਾ ਨੇੜੇ ਦੋਵੇਂ ਵਾਹਨਾਂ ਨੂੰ ਕਾਬੂ ਕਰ ਲਿਆ।ਪੁਲਿਸ ਵੱਲੋਂ ਵਾਹਨਾਂ ਦੀ ਜਾਂਚ ਕੀਤੇ ਜਾਣ ’ਤੇ ਇਨ੍ਹਾਂ ਵਿੱਚੋਂ ਕੁੱਲ 9 ਮੱਝਾਂ ਅਤੇ 73 ਕੱਟੇ ਬਰਾਮਦ ਹੋਏ। ਪੁਲਿਸ ਅਨੁਸਾਰ ਪਸ਼ੂਆਂ ਨੂੰ ਬਹੁਤ ਜ਼ਿਆਦਾ ਗਿਣਤੀ ਵਿੱਚ ਅਤੇ ਅਸੁਖਾਵੀਂ ਹਾਲਤ ਵਿੱਚ ਵਾਹਨਾਂ ਅੰਦਰ ਭਰਿਆ ਹੋਇਆ ਸੀ। ਇਸ ਸਬੰਧੀ ਥਾਣਾ ਸ਼ਹਿਰ ਟੋਹਾਣਾ ਵਿਖੇ ਮੁਕੱਦਮਾ ਨੰਬਰ 264 ਮਿਤੀ 30 ਅਗਸਤ 2026 ਨੂੰ ਪਸ਼ੂਆਂ ਨਾਲ ਬੇਰਹਿਮੀ ਦੀ ਰੋਕਥਾਮ ਸਬੰਧੀ ਕਾਨੂੰਨ ਦੀ ਧਾਰਾ 11(1) (ਡੀ) ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕਾਂਗਰਸ ਹੀ ਪੰਜਾਬ ਤੇ ਪੰਜਾਬੀਆਂ ਦੇ ਹਿਤਾਂ ਦੀ ਰਾਖੀ ਕਰ ਸਕਦੀ ਹੈ- ਗਿਲਜੀਆਂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਡਾ . ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।