09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਦਿੱਲੀ ਦੇ ਪਾਰਕ ਅਤੇ ਹਰਿਆ ਭਰਿਆ ਖੇਤਰ ਸ਼ਹਿਰ ਦੀ ਪਛਾਣ ਹੈ- ਉਪ ਰਾਜਪਾਲ

ਅਜੀਤ ਡੈਸਕ 31-05-2026
ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਦਿੱਲੀ ਯੂਨੀਵਰਸਿਟੀ ਕੋਲ ਡੀ.ਡੀ.ਏ. ਦੇ ਬੋਂਟਾ ਪਾਰਕ ਪੁੱਜੇ ਅਤੇ ਸਵੇਰ ਦੀ ਸੈਰ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਪਾਰਕ ਦੀਆਂ ਸਹੂਲਤਾਂ ਅਤੇ ਇਸ ਦੇ ਰੱਖ-ਰਖਾਓ ਪ੍ਰਤੀ ਲੋਕਾਂ ਦੇ ਸੁਝਾਅ ਲਏ | ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਦਿੱਲੀ ਦੇ ਪਾਰਕ ਅਤੇ ਹਰਿਆ ਭਰਿਆ ਖੇਤਰ ਸ਼ਹਿਰ ਦੀ ਪਛਾਣ ਹੈ ਅਤੇ ਇਨ੍ਹਾਂ ਦੀ ਸੁਰੱਖਿਆ ਕਰਨਾ ਤੇ ਹੋਰ ਬਿਹਤਰ ਬਣਾਉਣਾ ਸਰਕਾਰ ਦੀ ਪਹਿਲ ਹੈ | ਉਪ ਰਾਜਪਾਲ ਨੇ ਵੇਖਿਆ ਕਿ ਕਾਫ਼ੀ ਗਿਣਤੀ ਵਿਚ ਲੋਕ ਸੈਰ ਕਰਨ ਦੇ ਨਾਲ-ਨਾਲ ਯੋਗ, ਕਸਰਤ ਅਤੇ ਦੌੜ ਲਗਾ ਰਹੇ ਹਨ ਅਤੇ ਬਜ਼ੁਰਗ ਲੋਕ ਹਰਿਆਲੀ ਵਿਚ ਬੈਠ ਕੇ ਆਪਣਾ ਸਮਾਂ ਖੁਸ਼ੀ ਨਾਲ ਬਿਤਾ ਰਹੇ ਹਨ | ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਦਿੱਲੀ ਵਿਚ ਲੋਕ ਸਿਹਤ ਅਤੇ ਫਿਟਨੈੱਸ ਪ੍ਰਤੀ ਜਾਗਰੂਕਤਾ ਰੱਖਦੇ ਹਨ | ਉਨ੍ਹਾਂ ਨੇ ਡੀ.ਡੀ.ਏ. ਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਏਜੰਸੀਆਂ ਪਾਰਕਾਂ ਦੇ ਰੱਖ-ਰਖਾਓ, ਸਾਫ਼-ਸੁਥਰਾ, ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀਆਂ ਹਨ ਜੋ ਕਿ ਚੰਗੀ ਗੱਲ ਹੈ | ਉਨ੍ਹਾਂ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਾਰਕ ਵਿਚ ਆਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਪਾਣੀ ਪ੍ਰਤੀ ਦਿੱਲੀ ਜਲ ਬੋਰਡ ਨੂੰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮਿਲ ਰਹੀਆਂ ਨੇ ਸ਼ਿਕਾਇਤਾਂ ਅਗਲੀ ਖ਼ਬਰ ਦਿੱਲੀ ਦੀ ਮੁੱਖ ਮੰਤਰੀ ਨੇ ਕਾਂਵੜ ਸਮਿਤੀ ਦਾ ਕੀਤਾ ਪੁਨਰਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।