09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਦਿੱਲੀ ਪੁਲਿਸ ਨੇ ਚੋਰੀ ਤੇ ਗੁੰਮ ਹੋਏ 532 ਮੋਬਾਈਲ ਫ਼ੋਨ ਅਸਲ ਮਾਲਕਾਂ ਨੂੰ ਦਿੱਤੇ

ਅਜੀਤ ਡੈਸਕ 31-05-2026
ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ੁਪੁਲਿਸ ਨੇ 'ਫ਼ੋਨ ਹੈਾਡਓਵਰ-ਸੰਚਾਲਨ ਵਿਸ਼ਵਾਸ' ਦੇ ਪ੍ਰੋਗਰਾਮ ਵਿਚ 532 ਮੋਬਾਈਲ ਫ਼ੋਨ ਜੋ ਲੋਕਾਂ ਦੇ ਗੁੰਮ ਜਾਂ ਫਿਰ ਚੋਰੀ ਹੋ ਗਏ ਸਨ, ਨੂੰ ਪੁਲਿਸ ਨੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇਵੇਸ਼ ਚੰਦਰ ਸ੍ਰੀਵਾਸਤਵ (ਆਈ.ਪੀ.ਐਸ.) ਅਤੇ ਮਹਿਮਾਨ ਡਾ. ਅਜੀਤ ਕੁਮਾਰ ਸਿੰਗਲਾ (ਆਈ.ਪੀ.ਐਸ.) ਸਨ | ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਰਾਜੀਵ ਕੁਮਾਰ (ਆਈ.ਪੀ.ਐਸ.) ਰਾਹੁਲ ਅਲਵਾਲ (ਆਈ.ਪੀ.ਐਸ.), ਰਾਜੇਂਦਰ ਪ੍ਰਸ਼ਾਦ ਮੀਨਾ (ਆਈ.ਪੀ.ਐਸ.) ਅਤੇ ਹੋਰ ਜ਼ਿਲਿ੍ਹਆਂ ਦੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ | ਪ੍ਰੋਗਰਾਮ ਦੀ ਸ਼ੁਰੂਆਤ ਸਮਾਂ ਰੌਸ਼ਨ ਕਰਕੇ ਕੀਤੀ ਗਈ | ਇਸ ਪ੍ਰੋਗਰਾਮ ਵਿਚ ਸਿ੍ਸ਼ਟੀ ਪਾਂਡੇ (ਆਈ.ਪੀ.ਐਸ.) ਨੂੰ ਪ੍ਰੋਗਰਾਮ ਦੇ ਆਯੋਜਨ ਪ੍ਰਤੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪੁਲਿਸ ਕਰਮਚਾਰੀਆਂ ਨੂੰ ਸ਼ਲਾਘਾ ਪੱਤਰ ਦਿੱਤੇ | ਇਸ ਮੌਕੇ ਰਾਜੀਵ ਕੁਮਾਰ (ਆਈ.ਪੀ.ਐਸ.) ਨੇ ਆਪਣੇ ਸੰਬੋਧਨ ਵਿਚ ਦਿੱਲੀ ਪੁਲਿਸ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ ਅਤੇ ਪੁਲਿਸ ਵਲੋਂ ਕੀਤੀ ਉਪਰੋਕਤ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹੋਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ | ਵਰਨਣਯੋਗ ਹੈ ਕਿ ਪੁਲਿਸ ਕੋਲ ਜਿਨ੍ਹਾਂ ਲੋਕਾਂ ਦੇ ਮੋਬਾਈਲ ਫ਼ੋਨ ਚੋਰੀ ਜਾਂ ਗੁੰਮ ਹੋ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਦੀ ਪੁਲਿਸ ਨੇ ਜਾਂਚ ਕਰਕੇ ਉਨ੍ਹਾਂ ਨੂੰ ਮੋਬਾਈਲ ਫ਼ੋਨ ਵਾਪਸ ਕੀਤੇ |
ਪਿਛਲੀ ਖ਼ਬਰ ਦਿੱਲੀ ਦੀ ਮੁੱਖ ਮੰਤਰੀ ਨੇ ਕਾਂਵੜ ਸਮਿਤੀ ਦਾ ਕੀਤਾ ਪੁਨਰਗਠਨ ਅਗਲੀ ਖ਼ਬਰ ਪੁਲਿਸ ਨੇ ਸ਼ਰਾਬ ਦੀ ਦੁਕਾਨ 'ਤੇ ਕੀਤੀ ਫਾਇਰਿੰਗ, ਡਕੈਤੀ ਦੀ ਕੋਸ਼ਿਸ਼ ਕਰਨ ਵਾਲੇ ਅਪਰਾਧੀ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।