01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਰਾਜ ਪੱਧਰੀ ਮੁਕਾਬਲਿਆਂ 'ਚ ਪੰਜਾਬੀ ਪਕਵਾਨਾਂ ਦੀ ਬੱਲੇ-ਬੱਲੇ

ਜਗਰਾਉਂ (ਲੁਧਿਆਣਾ), 1 ਸਤੰਬਰ (ਕੁਲਦੀਪ ਸਿੰਘ ਲੋਹਟ)- ਭਾਰਤ ਦੇ ਰਵਾਇਤੀ ਖਾਣਿਆਂ ਦੀ ਅਮੀਰ ਵਿਰਾਸਤ ਨੂੰ...

ਅਜੀਤ ਡੈਸਕ 01-09-2026

ਜਗਰਾਉਂ (ਲੁਧਿਆਣਾ), 1 ਸਤੰਬਰ (ਕੁਲਦੀਪ ਸਿੰਘ ਲੋਹਟ)- ਭਾਰਤ ਦੇ ਰਵਾਇਤੀ ਖਾਣਿਆਂ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ  ‘ਕਹੀਂ ਗੁਮ ਨਾ ਹੋ ਜਾਏਂ ' ਸੀਜ਼ਨ 9’ ਦੀ ਪੰਜਾਬ ਰਾਜ ਪੱਧਰੀ ਪਕਵਾਨ ਪ੍ਰਤੀਯੋਗਿਤਾ ਦਾ ਫਾਈਨਲ ਸੀਟੀ ਯੂਨੀਵਰਸਿਟੀ ਵਿਚ ਕਰਵਾਇਆ ਗਿਆ। ਸ਼ਾਨਦਾਰ ਫਾਈਨਲ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ 35 ਪ੍ਰਤੀਯੋਗੀਆਂ ਨੇ ਆਪਣੀ ਪਕਵਾਨ ਕਲਾ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਦੀ ਅਮੀਰ ਰਵਾਇਤੀ ਖਾਣ-ਪੀਣ ਦੀ ਵਿਰਾਸਤ ਨੂੰ ਉਜਾਗਰ ਕੀਤਾ।

ਇਸ ਦੌਰਾਨ ਬਠਿੰਡਾ ਦੀ ਜ਼ੈਨਬ ਨੂੰ ਰਾਜ ਪੱਧਰੀ ਜੇਤੂ ਐਲਾਨਿਆ ਗਿਆ। ਸਮਾਗਮ ਵਿਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਆਈ.ਏ.ਐਸ., ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਭਾਰਤ ਦੀ ਰਵਾਇਤੀ ਪਕਵਾਨ ਵਿਰਾਸਤ ਸਿਰਫ਼ ਖਾਣ-ਪੀਣ ਤੱਕ ਸੀਮਤ ਨਹੀਂ, ਸਗੋਂ ਇਹ ਸਾਡੀ ਜੀਵਨ-ਜਾਚ, ਸੱਭਿਆਚਾਰ ਅਤੇ ਪੀੜ੍ਹੀ-ਦਰ-ਪੀੜ੍ਹੀ ਚੱਲੀਆਂ ਆ ਰਹੀਆਂ ਰਵਾਇਤਾਂ ਦਾ ਅਹਿਮ ਹਿੱਸਾ ਹੈ। ਉਨ੍ਹਾਂ ਇਸ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਤੀਯੋਗੀਆਂ ਨੂੰ ਪੰਜਾਬ ਅਤੇ ਦੇਸ਼ ਦੀਆਂ ਰਵਾਇਤੀ ਪਕਵਾਨ ਵਿਧੀਆਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।

ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਅਜਿਹੇ ਉਪਰਾਲੇ ਦੀ ਮੇਜ਼ਬਾਨੀ ਕਰਨ ’ਤੇ ਮਾਣ ਹੈ, ਜੋ ਭਾਰਤ ਦੀ ਅਮੀਰ ਪਕਵਾਨ ਵਿਰਾਸਤ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਨਾਲ-ਨਾਲ ਰਵਾਇਤੀ ਪਕਵਾਨ ਵਿਧੀਆਂ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਵਿਚ ਯੋਗਦਾਨ ਪਾ ਰਿਹਾ ਹੈ। ਇਸ ਦੌਰਾਨ ਨਵੀਂ ਪੀੜ੍ਹੀ ਦੇ ਪ੍ਰਤੀਯੋਗੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਪ੍ਰਤੀਯੋਗਤਾ ਵਿਚੋਂ ਆਪਣਾ ਭਵਿੱਖ ਨਜ਼ਰ ਆਉਂਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਸਟੂਡੈਂਟਸ ਵੈਲਫੇਅਰ ਦੇ ਚੇਅਰਮੈਨ ਦਵਿੰਦਰ ਸਿੰਘ ਨੇ ਆਖਿਆ ਯੂਨੀਵਰਸਿਟੀ ਅਜਿਹੇ ਪ੍ਰਤੀਯੋਗਤਾ ਮੁਕਾਬਲਿਆਂ ਦਾ ਆਯੋਜਨ ਕਰਦੀ ਰਹੇਗੀ।

ਪਿਛਲੀ ਖ਼ਬਰ ਪੰਜਾਬ ਪੁਲਿਸ ਦੇ 12 ਪੀ.ਪੀ.ਐਸ ਅਧਿਕਾਰੀਆਂ ਦੇ ਹੋਏ ਤਬਾਦਲੇ ਅਗਲੀ ਖ਼ਬਰ 24 ਸਾਲਾਂ ਪਠਾਨਕੋਟ ਦੇ ਨੌਜਵਾਨ ਦੀ ਕੈਨੇਡਾ ਵਿਚ ਗੋਲੀ ਮਾਰ ਕੇ ਹੱਤਿਆ