09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੈਟਰੋ ਰੇਲ ਗੋਲਡਨ ਲਾਈਨ ਦੇ ਨਿਰਮਾਣ ਦਾ ਕੰਮ ਸਾਲ 2026 ਦੇ ਅੰਤ ਤੱਕ ਪੂਰਾ ਹੋਣ ਦਾ ਅਨੁਮਾਨ

ਅਜੀਤ ਡੈਸਕ 31-05-2026
ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਵਿਚ ਮੈਟਰੋ ਰੇਲ ਦਾ ਫੇਜ਼-4 ਅਜੇ ਨਿਰਮਾਣ ਅਧੀਨ ਹੈ | ਗੋਲਡਨ ਲਾਈਨ (ਤੁਗਲਕਾਬਾਦ-ਐਰੋਸਿਟੀ) ਦੇ ਨਿਰਮਾਣ ਦਾ ਕੰਮ ਇਸੇ ਸਾਲ ਪੂਰਾ ਹੋਣ ਦਾ ਅਨੁਮਾਨ ਸੀ ਪਰੰਤੂ ਅਜੇ ਕੰਮ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ | ਇਸ ਲਾਈਨ 'ਤੇ ਮੈਟਰੋ ਰੇਲ ਦੇ ਚੱਲਣ ਦਾ ਲੋਕ ਇੰਤਜ਼ਾਰ ਕਰ ਰਹੇ ਹਨ ਪਰੰਤੂ ਲੋਕਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ | ਤੁਗਲਕਾਬਾਦ ਤੋਂ ਐਰੋਸਿਟੀ ਵਿਚ ਇਹ ਕੋਰੀਡੋਰ 23.622 ਕਿਲੋਮੀਟਰ ਹੈ ਜਿਸ ਦੇ ਤਕਰੀਬਨ 15 ਮੈਟਰੋ ਸਟੇਸ਼ਨ ਬਣਾਏ ਜਾ ਰਹੇ ਹਨ | ਇਨ੍ਹਾਂ ਵਿਚ ਭੂਮੀਗਤ ਵਾਲਾ ਵੀ ਰਸਤਾ ਹੈ, ਜਿਸ ਦੇ ਨਿਰਮਾਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ | ਇਸ ਨਿਰਮਾਣ ਦੇ ਨਾ ਪੂਰਾ ਹੋਣ ਦੇ ਕਈ ਕਾਰਨ ਹਨ, ਜਿਸ ਕਰਕੇ ਨਿਰਮਾਣ ਦੀ ਗਤੀ ਹੌਲੀ ਹੈ | ਦਿੱਲੀ ਮੈਟਰੋ ਰੇਲ ਨਿਗਮ (ਡੀ.ਐਮ.ਆਰ.ਸੀ.) ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪ੍ਰੈਲ ਤੱਕ ਇਸ ਕੋਰੀਡੋਰ 'ਤੇ ਸਿਵਲ ਕੰਮ 78.12 ਪ੍ਰਤੀਸ਼ਤ ਹੋ ਗਿਆ ਅਤੇ ਬਾਕੀ ਕੰਮ 2026 ਦੇ ਅੰਤ ਤੱਕ ਪੂਰਾ ਕਰਨ ਦੀ ਯੋਜਨਾ ਹੈ | ਵਰਨਣਯੋਗ ਹੈ ਕਿ ਉਪਰੋਕਤ ਕੋਰੀਡੋਰ ਦੇ ਨਿਰਮਾਣ ਦਾ ਕੰਮ ਸਾਲ 2020 ਵਿਚ ਸ਼ੁਰੂ ਹੋਇਆ ਸੀ ਜੋ ਲਗਾਤਾਰ ਚੱਲ ਰਿਹਾ ਹੈ |
ਪਿਛਲੀ ਖ਼ਬਰ ਦਿੱਲੀ ਟਰੈਫਿਕ ਪੁਲਿਸ ਨੇ ਸੜਕ ਸੁਰੱਖਿਆ ਜਾਗਰੂਕਤਾ ਪ੍ਰਤੀ ਲਗਾਇਆ ਸਮਰ ਕੈਂਪ ਅਗਲੀ ਖ਼ਬਰ ਅਰੋੜਾ ਮਹਾਂ ਸਭਾ ਜਲਾਲਾਬਾਦ ਵਲੋਂ ਅਰੂਟ ਜੀ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।