09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਰੋੜਾ ਮਹਾਂ ਸਭਾ ਜਲਾਲਾਬਾਦ ਵਲੋਂ ਅਰੂਟ ਜੀ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 31-05-2026
ਫ਼ਾਜ਼ਿਲਕਾ, 30 ਮਈ (ਦਵਿੰਦਰ ਪਾਲ ਸਿੰਘ)-ਅਰੋੜਾ ਮਹਾਂ ਸਭਾ ਜਲਾਲਾਬਾਦ ਦੇ ਮੈਂਬਰਾਂ ਵਲੋਂ ਸ੍ਰੀ ਅਰੂਟ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਧਾਰਮਿਕ ਸਮਾਗਮ ਸਥਾਨਕ ਗਊਸ਼ਾਲਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਸਮਾਗਮ ਦੌਰਾਨ ਸਮਾਜ ਦੇ ਮੈਂਬਰਾਂ ਨੇ ਸ੍ਰੀ ਅਰੂਟ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਸਮਾਜਿਕ ਤੇ ਧਾਰਮਿਕ ਸੰਦੇਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਅਰੋੜਾ ਸਮਾਜ ਦੀਆਂ ਪ੍ਰਮੁੱਖ ਅਤੇ ਮੋਹਤਬਰ ਸ਼ਖ਼ਸੀਅਤਾਂ ਵੱਲੋਂ ਪੂਰੇ ਉਤਸ਼ਾਹ ਨਾਲ ਹਾਜ਼ਰੀ ਭਰੀ ਗਈ | ਹਾਜ਼ਰ ਮੈਂਬਰਾਂ ਨੇ ਸ੍ਰੀ ਅਰੂਟ ਜੀ ਦੀ ਤਸਵੀਰ ਅੱਗੇ ਨਤਮਸਤਕ ਹੋ ਕੇ ਨਮਨ ਕੀਤਾ ਅਤੇ ਸਮਾਜ ਵਿਚ ਆਪਸੀ ਭਾਈਚਾਰੇ, ਸੇਵਾ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ | ਇਸ ਪਵਿੱਤਰ ਦਿਹਾੜੇ ਦੀ ਖ਼ੁਸ਼ੀ ਵਿਚ ਸਮਾਜ ਵਲੋਂ ਗਊਸ਼ਾਲਾ ਵਿਚ ਗਊਆਂ ਨੂੰ ਸਵਾਮਨੀ ਭੇਟ ਕਰਕੇ ਧਾਰਮਿਕ ਸੇਵਾ ਦਾ ਪੁੰਨ ਕਾਰਜ ਵੀ ਕੀਤਾ ਗਿਆ | ਇਸ ਮੌਕੇ ਮਦਨ ਲਾਲ ਗੁੰਬਰ, ਕੇ.ਜੀ ਸ਼ਰਮਾ, ਡਾ.ਗੁਰਪ੍ਰੀਤ ਸਿੰਘ ਬੱਬਰ, ਰਮੇਸ਼ ਵਧਵਾ, ਅਭਿਨਾਸ਼ ਡੋਡਾ, ਰਕੇਸ਼ ਗਾਂਧੀ, ਜਸਪਾਲ ਸਿੰਘ ਦਰਗਨ, ਸੁਭਾਸ਼ ਚੰਦਰ, ਰਮੇਸ਼ ਮੱਕੜ, ਹਰਜਿੰਦਰ ਕੁਮਾਰ ਮੰਗਤ, ਵਿਸ਼ਵਾ ਮਿੱਤਰ ਸਮੇਤ ਸਮਾਜ ਦੇ ਹੋਰ ਕਈ ਪਤਵੰਤੇ ਸੱਜਣ ਅਤੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਸਮੂਹ ਮੈਂਬਰਾਂ ਵਲੋਂ ਸ੍ਰੀ ਅਰੂਟ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਅਤੇ ਮਾਨਵਤਾ ਦੀ ਸੇਵਾ ਸਹਿਤ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ |
ਪਿਛਲੀ ਖ਼ਬਰ ਮੈਟਰੋ ਰੇਲ ਗੋਲਡਨ ਲਾਈਨ ਦੇ ਨਿਰਮਾਣ ਦਾ ਕੰਮ ਸਾਲ 2026 ਦੇ ਅੰਤ ਤੱਕ ਪੂਰਾ ਹੋਣ ਦਾ ਅਨੁਮਾਨ ਅਗਲੀ ਖ਼ਬਰ ਕੇਰਾ ਖੇੜਾ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।