19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸ਼ਿਵ ਸੋਨੀ ਲਾਇਨਜ਼ ਕਲੱਬ ਇੰਟਰਨੈਸ਼ਨਲ ਰੀਜਨ 321-ਏ3 ਦੇ ਸੂਬਾਈ ਸਕੱਤਰ ਚੁਣੇ

ਅਜੀਤ ਡੈਸਕ 23-05-2026
ਰਤੀਆ, 22 ਮਈ (ਬੇਅੰਤ ਕੌਰ ਮੰਡੇਰ)- ਲਾਇਨਜ਼ ਕਲੱਬ ਇੰਟਰਨੈਸ਼ਨਲ ਰੀਜਨ 321-ਏ3 ਨੇ ਲਾਇਨ ਸ਼ਿਵ ਸੋਨੀ ਨੂੰ ਸੂਬਾਈ ਸਕੱਤਰ ਨਿਯੁਕਤ ਕੀਤਾ ਹੈ | ਨੋਇਡਾ ਦੇ ਕਰਾਊਨ ਪਲਾਜ਼ਾ ਵਿਖੇ ਹੋਈ ਜ਼ਿਲ੍ਹਾ ਪੱਧਰੀ ਕਾਨਫ਼ਰੰਸ 'ਚ ਨਵੇਂ ਚੁਣੇ ਗਏ ਸੂਬਾਈ ਪ੍ਰਧਾਨ ਲਾਇਨ ਸੰਜੇ ਗਾਂਧੀ ਨੇ ਆਪਣੀ ਕਾਰਜਕਾਰੀ ਕਮੇਟੀ ਦਾ ਐਲਾਨ ਕਰਦਿਆਂ ਸੋਨੀ ਨੂੰ ਸਕੱਤਰ ਨਿਯੁਕਤ ਕੀਤਾ | ਲਾਇਨਜ਼ ਕਲੱਬ ਰਤੀਆ ਟਾਊਨ ਦੇ ਮੈਂਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਿਯੁਕਤੀ 'ਤੇ ਲਾਇਨ ਸੋਨੀ ਨੂੰ ਵਧਾਈ ਦਿੱਤੀ | ਉਨ੍ਹਾਂ ਨਵ-ਨਿਯੁਕਤ ਪ੍ਰਧਾਨ ਲਾਇਨ ਸੰਜੇ ਗਾਂਧੀ ਦਾ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ | ਲਾਇਨਜ਼ ਕਲੱਬ ਰਤੀਆ ਟਾਊਨ ਦੇ ਪ੍ਰਧਾਨ ਕਪਿਸ਼ ਗੁਪਤਾ ਅਤੇ ਰੀਜਨ ਚੇਅਰਮੈਨ ਲਾਇਨ ਵਿਜੇ ਜਿੰਦਲ ਨੇ ਕਿਹਾ 'ਸਾਨੂੰ ਲਾਇਨ ਸ਼ਿਵ ਸੋਨੀ ਦੀ ਨਿਯੁਕਤੀ 'ਤੇ ਮਾਣ ਹੈ |' ਉਨ੍ਹਾਂ ਦੀ ਨਿਯੁਕਤੀ ਨੇ ਸੂਬੇ 'ਚ ਸਾਡੇ ਕਲੱਬ ਦਾ ਮਾਣ ਵਧਾਇਆ ਹੈ ਅਤੇ ਵਿਸ਼ਵਾਸ ਹੈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਸਫਲਤਾਪੂਰਵਕ ਨਿਭਾਉਣਗੇ | ਲਾਇਨ ਸੋਨੀ ਇਸ ਅਹੁਦੇ 'ਤੇ ਪਹੁੰਚੇ ਹਨ, ਜਦੋਂ ਕਿ ਉਹ ਪਿਛਲੇ 26 ਸਾਲਾਂ ਤੋਂ ਲਾਇਨਜ਼ ਕਲੱਬ ਰਤੀਆ ਟਾਊਨ ਦੇ ਪਿ੍ੰਸੀਪਲ ਸੈਕਟਰੀ ਅਤੇ ਜ਼ਿਲ੍ਹੇ 'ਚ ਰੀਜਨ ਚੇਅਰਮੈਨ, ਐਡੀਸ਼ਨਲ ਕੈਬਨਿਟ ਸੈਕਟਰੀ, ਖ਼ਜ਼ਾਨਚੀ, ਪੋ੍ਰਟੋਕਾਲ ਅਫ਼ਸਰ, ਪੀ.ਆਰ.ਓ., ਮੁੱਖ ਪ੍ਰਸ਼ਾਸਕ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਰਹੇ ਹਨ | ਲਾਇਨਜ਼ ਕਲੱਬ ਰਤੀਆ ਟਾਊਨ, ਲਾਇਨਜ਼ ਕਲੱਬ ਰਤੀਆ ਸਿਟੀ, ਜਾਖ਼ਲ ਰਾਇਲ, ਭੂਨਾ, ਫ਼ਤਿਹਾਬਾਦ, ਸਿਰਸਾ, ਰਾਣੀਆ, ਦਿੱਲੀ, ਹਿਸਾਰ, ਰੋਹਤਕ ਆਦਿ ਦੇ ਮੈਂਬਰਾਂ ਨੇ ਲਾਇਨ ਸੋਨੀ ਨੂੰ ਉਨ੍ਹਾਂ ਦੀ ਨਿਯੁਕਤੀ 'ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਹੈਰੋਇਨ ਵੇਚਣ ਲਈ ਗਾਹਕ ਉਡੀਕਦੇ ਨੂੰ ਪੁਲਿਸ ਨੇ ਦਬੋਚਿਆ, 5 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਸਾਂਸਦ ਕੁਮਾਰੀ ਸ਼ੈਲਜਾ ਟੋਹਾਣਾ ਪਹੁੰਚੀ, ਕਾਂਗਰਸੀ ਨੇਤਾ ਬਲਜਿੰਦਰ ਸਿੰਘ ਠਰਵੀ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।