ਮੁੰਬਈ, 18 ਸਤੰਬਰ - ਭਾਜਪਾ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਨੇ ਕਿਹਾ, "ਭਾਜਪਾ 'ਤੇ ਤਨਜ਼ ਕੱਸਦਿਆਂ ਰਾਹੁਲ ਗਾਂਧੀ ਨੇ ਅੱਜ ਆਪਣੀ ਹੀ ਪਾਰਟੀ ਦੇ ਕਾਲੇ ਇਤਿਹਾਸ ਨੂੰ ਪੇਸ਼ ਕੀਤਾ ਹੈ। ਕੀ ਇਹ ਸੱਚ ਨਹੀਂ ਹੈ ਕਿ 1980 ਵਿਚ, ਕਾਂਗਰਸ ਦੀ ਕੇਂਦਰੀ ਸਰਕਾਰ ਨੇ ਧਾਰਾ 356 ਦੀ ਮਦਦ ਨਾਲ ਦੇਸ਼ ਦੀਆਂ 9 ਰਾਜ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ ਸੀ? ਕੀ ਇਹ ਸੱਚ ਨਹੀਂ ਹੈ ਕਿ 2005 ਵਿੱਚ ਯੂ.ਪੀ.ਏ. (ਯੂਪੀਏ) ਦੇ ਸ਼ਾਸਨਕਾਲ ਦੌਰਾਨ ਕਾਂਗਰਸ ਪਾਰਟੀ ਨੇ ਬਿਹਾਰ ਵਿਧਾਨ ਸਭਾ ਭੰਗ ਕਰ ਦਿੱਤੀ ਸੀ? ਕਾਂਗਰਸ ਦੇ ਇਸ ਕਦਮ ਨੂੰ ਸੁਪਰੀਮ ਕੋਰਟ ਨੇ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਵਾਰ-ਵਾਰ ਚੋਣ ਕਮਿਸ਼ਨ 'ਤੇ ਹਮਲਾ ਕਿਉਂ ਕਰਦੇ ਹਨ? ਰਾਹੁਲ ਗਾਂਧੀ ਕਿਸ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ?"
ਤਾਜ਼ਾ ਖ਼ਬਰਾਂ
Free
ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਵਾਰ-ਵਾਰ ਚੋਣ ਕਮਿਸ਼ਨ 'ਤੇ ਹਮਲਾ ਕਿਉਂ ਕਰਦੇ ਹਨ?-ਸਮ੍ਰਿਤੀ ਈਰਾਨੀ
ਮੁੰਬਈ, 18 ਸਤੰਬਰ - ਭਾਜਪਾ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਨੇ ਕਿਹਾ, "ਭਾਜਪਾ 'ਤੇ ਤਨਜ਼ ਕੱਸਦਿਆਂ ਰਾਹੁਲ ਗਾਂਧੀ ਨੇ ਅੱਜ ਆਪਣੀ ਹੀ ਪਾਰਟੀ ਦੇ ਕਾਲੇ ਇਤਿਹਾਸ ਨੂੰ ਪੇਸ਼ ਕੀਤਾ...
ਅਜੀਤ ਡੈਸਕ
18-09-2026